ਜਲਾਲਾਬਾਦ—ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪਿੰਡ ਦੰਡੀ ਕਦੀਮ ਨੂੰ ਗੋਦ ਤਾਂ ਲਿਆ ਪਰ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਦੀਆਂ ਜ਼ਰੂਰਤਾਵਾਂ ਨੂੰ ਪੂਰਾ ਨਹੀਂ ਕੀਤਾ ਗਿਆ। ਪਿੰਡ 'ਚ ਸਿਹਤ ਸਹੂਲਤਾਵਾਂ ਦੀ ਹਾਲਤ ਬਹੁਤ ਖਰਾਬ ਹੈ। ਲੋਕਾਂ ਨੂੰ ਇਲਾਜ ਕਰਾਉਣ ਲਈ 9 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਜਿਥੇ ਬੱਸ ਵੀ ਨਹੀਂ ਜਾਂਦੀ। ਪਿੰਡ 'ਚ ਸੀਨੀਅਰ ਸਕੈਂਡਰੀ ਸਕੂਲ ਤਾਂ ਹੈ ਪਰ ਸਟਾਫ ਨਹੀਂ ਹੈ। ਅਧਿਆਪਕਾਂ ਦੀ ਕਮੀ ਕਾਰਨ ਸਕੂਲ ਦਾ ਨਤੀਜਾ ਚੰਗਾ ਨਹੀਂ ਆਉਂਦਾ।
ਇਸ ਪਿੰਡ 'ਚ ਪੜੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ਕ ਘੁਬਾਇਆ ਨੇ ਪਿੰਡ ਨੂੰ ਗੋਦ ਜ਼ਰੂਰ ਲਿਆ ਹੈ ਪਰ ਇਸਦੀ ਪਰਵਰਿਸ਼ ਨਹੀਂ ਕੀਤੀ। ਪਿੰਡ ਦੰਡੀ ਕਮੀਦ ਦੀ ਸਰਪੰਚ ਪ੍ਰੀਤੋ ਬਾਈ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਇਥੇ ਗਿਣਤੀ ਦੇ ਕੰਮ ਹੀ ਹੋਏ ਹਨ। ਘੁਬਾਇਆ ਪਿੰਡ 'ਚ 2 ਜਾਂ 3 ਵਾਰ ਹੀ ਆਏ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਬੱਸ ਸਟੈਂਡ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਟੈਪੂ 'ਤੇ ਆਪਣਾ ਆਣ-ਜਾਣ ਕਰਨਾ ਪੈਂਦਾ ਹੈ। ਸੜਕਾਂ ਦੀ ਹਾਲਤ ਖਸਤਾ ਹੈ। ਪਿੰਡ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਪਿੰਡ ਦਾ ਸਕੂਲ 12 ਜਮਾਤ ਤੱਕ ਹੈ ਪਰ ਸਕੂਲ 'ਚ ਅਧਿਆਪਕ ਨਾ ਹੋਣ ਕਾਰਨ ਬੱਚਿਆਂ ਦੀ ਸਿੱਖਿਆ 'ਤੇ ਪ੍ਰਭਾਵ ਪੈਂਦਾ ਹੈ। ਇਸ ਪਿੰਡ ਦੀ ਕੁਲ ਆਬਾਦੀ ਕਰੀਬ 55 ਸੌ ਦੇ ਲਗਪਗ ਅਤੇ 2050 ਮਤਦਾਤਾ ਹਨ। ਪਿੰਡ ਦਾ ਕੁੱਲ ਖੇਤਰਫਲ ਲਗਪਗ 3 ਕਿਲੋਮੀਟਰ ਹੈ। ਬੱਚਿਆਂ ਦੇ ਖੇਡਣ ਲਈ ਇਥੇ ਇਕ ਵੀ ਮੈਂਦਾਨ ਨਹੀਂ ਹੈ।
ਸੂਤਰਾਂ ਅਨੁਸਾਰ ਸਰਪੰਚ ਨੇ ਦੱਸਿਆ ਕਿ ਪਿੰਡ ਨੂੰ ਗੋਦ ਲੈਣ ਤੋਂ ਬਾਅਦ ਇਕ ਸਰਵੇ ਕੀਤਾ ਗਿਆ ਸੀ ਕਿ ਕਿਹੜੇ-ਕਿਹੜੇ ਕੰਮ ਕਰਨੇ ਹਨ। ਪਰ ਅਜੇ ਤੱਕ ਨਾ ਤਾਂ ਕੋਈ ਕੰਮ ਕੀਤਾ ਗਿਆ ਅਤੇ ਨਾ ਕੋਈ ਸੁਧਾਰ। ਜਿਸ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ।
ਇੱਟਾਂ-ਰੋੜੇ ਮਾਰਨ ਤੇ ਫਾਇਰ ਕਰਨ 'ਤੇ ਮਾਮਲਾ ਦਰਜ
NEXT STORY