ਪਟਿਆਲਾ (ਪਰਮੀਤ) - ਪੰਜਾਬ ਵਿਚ ਇਸ ਵਾਰ ਡੇਂਗੂ ਤੇ ਵਾਇਰਲ ਰੋਗ ਭਿਆਨਕ ਮਹਾਮਾਰੀ ਦੇ ਰੂਪ 'ਚ ਫੈਲ ਰਿਹਾ ਹੈ। ਹਜ਼ਾਰਾਂ ਵਿਅਕਤੀਆਂ ਨੂੰ ਇਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਭਾਵੇਂ ਵਿਭਾਗੀ ਅੰਕੜੇ ਕੁਝ ਹੋਰ ਕਹਿੰਦੇ ਹਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ ਜਿਸ ਕਾਰਨ ਇਸ ਵਾਰ ਹਜ਼ਾਰਾਂ ਲੋਕ ਡੇਂਗੂ, ਵਾਇਰਲ ਤੇ ਮਲੇਰੀਆ ਦਾ ਸ਼ਿਕਾਰ ਹੋ ਗਏ ਹਨ। ਜ਼ਿਲੇ ਵਿਚ ਸਿਹਤ ਵਿਭਾਗ ਅਨੁਸਾਰ ਡੇਂਗੂ ਪੀੜਤਾਂ ਦੀ ਹੁਣ ਤੱਕ ਦੀ ਗਿਣਤੀ 1070 ਹੈ, ਜਦਕਿ ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਇਹ ਗਿਣਤੀ ਕਈ ਹਜ਼ਾਰਾਂ ਵਿਚ ਹੈ। ਇਸ ਵਾਰ ਡੇਂਗੂ, ਮਲੇਰੀਆ ਤੇ ਵਾਇਰਲ ਦੇ ਪਸਾਰ ਦਾ ਆਲਮ ਇਹ ਹੈ ਕਿ ਇਸ ਨੇ ਪਿੰਡ-ਪਿੰਡ ਗਲੀ-ਗਲੀ ਤੱਕ ਆਪਣੀ ਪਹੁੰਚ ਕਰ ਲਈ ਹੈ। ਕੋਈ ਹੀ ਘਰ ਅਜਿਹਾ ਹੋ ਸਕਦਾ ਹੈ, ਜਿਸ ਵਿਚ ਕੋਈ ਬੀਮਾਰ ਨਾ ਹੋਵੇ। ਸਿਹਤ ਵਿਭਾਗ ਨੂੰ ਜਾਪਦਾ ਹੈ ਕਿ ਡੇਂਗੂ ਤੋਂ ਪੀੜਤ ਹੋਣ ਵਾਲੇ ਹੀ ਅਸਲ ਬੀਮਾਰ ਹਨ। ਅਸਲੀਅਤ ਇਹ ਹੈ ਕਿ ਵਾਇਰਲ, ਮਲੇਰੀਆ, ਟਾਈਫਾਈਡ ਆਦਿ ਹੋਰ ਬੀਮਾਰੀਆਂ ਦੀ ਲਪੇਟ ਵਿਚ ਹਜ਼ਾਰਾਂ ਲੋਕ ਆ ਚੁੱਕੇ ਹਨ, ਜੋ ਆਪਣਾ ਇਲਾਜ ਸਿਰਫ ਸਰਕਾਰੀ ਸਿਹਤ ਕੇਂਦਰਾਂ ਵਿਚ ਨਹੀਂ, ਬਲਕਿ ਪ੍ਰਾਈਵੇਟ ਤੌਰ 'ਤੇ ਕਰਵਾ ਰਹੇ ਹਨ।
ਪ੍ਰਾਈਵੇਟ ਲੈਬਾਰਟਰੀਆਂ 'ਚ ਮਰੀਜ਼ਾਂ ਦੀ ਭਰਮਾਰ, ਸਰਕਾਰੀ ਹਸਪਤਾਲਾਂ 'ਚ ਸਟਾਫ ਦੀ ਘਾਟ
ਬੀਮਾਰੀ ਦੇ ਇਸ ਸੀਜ਼ਨ ਵਿਚ ਐਤਕੀਂ ਲੋਕਾਂ ਵੱਲੋਂ ਆਪਣੇ ਟੈਸਟ ਕਰਵਾਉਣ ਵਾਸਤੇ ਪ੍ਰਾਈਵੇਟ ਲੈਬਾਰਟਰੀਆਂ ਵੱਲ ਵਹੀਰਾਂ ਘੱਤੀਆਂ ਗਈਆਂ ਹਨ। ਇਨ੍ਹਾਂ ਲੈਬਾਂ ਵੱਲੋਂ ਬੇਸ਼ੱਕ ਮਹਿੰਗੇ ਰੇਟ 'ਤੇ ਟੈਸਟ ਕੀਤੇ ਜਾ ਰਹੇ ਹਨ।
ਇਸ ਦੇ ਬਾਵਜੂਦ ਲੋਕਾਂ ਲਈ ਪਹਿਲੀ ਤਰਜੀਹ ਪ੍ਰਾਈਵੇਟ ਲੈਬਾਰਟਰੀਆਂ ਹੀ ਹਨ। ਸਰਕਾਰੀ ਹਸਪਤਾਲਾਂ ਵਿਚ ਸਥਿਤ ਲੈਬਾਰਟਰੀਆਂ ਵਿਚ ਸਟਾਫ ਹੀ ਉਪਲੱਬਧ ਨਹੀਂ ਹੈ। ਇਸ ਵਾਸਤੇ ਜੋ ਲੋਕ ਹੱਥ ਤੰਗ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿਚ ਟੈਸਟਾਂ ਵਾਸਤੇ ਜਾ ਰਹੇ ਹਨ, ਉਹ ਉਥੇ ਧੱਕੇ ਖਾਣ ਲਈ ਮਜਬੂਰ ਹਨ।
ਸ਼ੁਤਰਾਣਾ ਦੀਆਂ ਲਿੰਕ ਸੜਕਾਂ ਲਈ ਸਰਕਾਰ ਵੱਲੋਂ 6 ਕਰੋੜ ਜਾਰੀ : ਵਿਧਾਇਕ ਨਿਰਮਲ ਸਿੰਘ
NEXT STORY