ਲੁਧਿਆਣਾ(ਤਰੁਣ)-ਕਿਰਪਾਲ ਨਗਰ ਗਲੀ ਨੰ. 9 ਦੇ ਸਾਹਮਣੇ ਬੁੱਢੇ ਨਾਲੇ (ਗੰਦਾ ਨਾਲਾ) 'ਚ ਤੈਰਦੀ ਹੋਈ ਲਾਸ਼ ਨੂੰ ਦੇਖ ਇਲਾਕੇ 'ਚ ਦਹਿਸ਼ਤ ਫੈਲ ਗਈ। ਰਾਹਗੀਰਾਂ ਨੇ ਪੁਲਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ। ਪਹਿਲੀ ਨਜ਼ਰ 'ਚ ਮਾਮਲਾ ਕਤਲ ਦਾ ਲੱਗਿਆ। ਜਿਸ ਤੋਂ ਬਾਅਦ ਏ. ਡੀ. ਸੀ. ਪੀ. ਰਤਨ ਸਿੰਘ ਬਰਾੜ, ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ, ਥਾਣਾ ਦਰੇਸੀ, ਥਾਣਾ ਡਵੀਜ਼ਨ ਨੰ. 3, 6 ਅਤੇ ਚੌਕੀ ਸੁੰਦਰ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 9 ਵਜੇ ਬੁੱਢੇ ਨਾਲੇ 'ਚ ਇਕ ਲਾਸ਼ ਤੈਰਦੀ ਹੋਈ ਜਾ ਰਹੀ ਸੀ, ਲਾਸ਼ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਤੁਰੰਤ ਚੌਕੀ ਸੁੰਦਰ ਨਗਰ ਤੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ 'ਤੇ ਪਹੁੰਚੀ। ਸੜੀ ਹੋਈ ਹਾਲਤ 'ਚ ਲਾਸ਼ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਨੇ ਬਾਹਰ ਕੱਢਿਆ। ਚੌਕੀ ਸੁੰਦਰ ਨਗਰ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਕਰੀਬ ਦੋ ਦਿਨ ਪੁਰਾਣੀ ਲੱਗਦੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਟਰਾਂ ਦੇ ਨਕਲੀ ਬੀਜ ਨਾਲ 3 ਏਕੜ ਫਸਲ ਬਰਬਾਦ
NEXT STORY