ਜਲੰਧਰ,(ਵੈਬ ਡੈਸਕ): ਆਰਡੀਨੇਟਰ ਤੇ ਪੰਜਾਬ ਦੇ ਸਾਬਕਾ ਬੁਲਾਰੇ ਗੌਤਮ ਸੇਠ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੇਸ਼ 'ਚ ਕਾਂਗਰਸ ਦੇ ਸਭ ਤੋਂ ਹਰਮਨ ਪਿਆਰੇ ਆਗੂਆਂ 'ਚੋਂ ਇਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਇਕ ਅਹਿਮ ਆਗੂ ਤੇ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ 'ਚ ਚੋਣਾਂ ਦੌਰਾਨ ਉਹ ਕਾਂਗਰਸ 'ਚ ਰਾਹੁਲ ਗਾਂਧੀ ਤੇ ਪ੍ਰਿੰਯਕਾ ਗਾਂਧੀ ਤੋਂ ਬਾਅਦ ਸਭ ਤੋਂ ਜ਼ਿਆਦਾ ਡਿਮਾਂਡ 'ਤੇ ਰਹੇ। ਸਿੱਧੂ ਵਲੋਂ ਮੁੱਦਾ ਚੁੱਕਿਆ ਗਿਆ ਸੀ ਕਿ ਪਾਰਟੀ ਹਾਈ ਕਮਾਨ ਦਾ ਜੋ ਵੀ ਪੰਜਾਬ ਨੂੰ ਲੈ ਫੈਸਲਾ ਹੈ।

ਉਹ ਸਿਰਫ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿੰਯਕਾ ਗਾਂਧੀ ਲੈਣਗੇ। ਹਾਲ ਹੀ 'ਚ ਪਿੰ੍ਰਯਕਾ ਗਾਂਧੀ ਨੇ ਆਪਣੇ ਪੰਜਾਬ ਦੌਰੇ 'ਤੇ ਇਹ ਸਾਫ ਕੀਤਾ ਸੀ ਕਿ ਸਿੱਧੂ ਪੰਜਾਬ 'ਚ ਕਾਂਗਰਸ ਦਾ ਇਕ ਅਹਿਮ ਚੇਹਰਾ ਹੈ ਤੇ ਇਹ ਉਨ੍ਹਾਂ ਦਾ ਪੰਜਾਬ ਦੀ ਜਨਤਾ 'ਚ ਜਨਾਧਰ ਹੈ।
ਝੁੱਗੀ ਨੂੰ ਅੱਗ ਲੱਗਣ ਕਾਰਨ ਜਿੰਦਾ ਸੜੀਆਂ 2 ਮਾਸੂਮ ਬੱਚੀਆਂ
NEXT STORY