ਆਦਮਪੁਰ, (ਕਮਲਜੀਤ, ਦਿਲਬਾਗੀ, ਹੇਮਰਾਜ)- ਪਿੰਡ ਕੰਦੋਲਾ ਵਿਖੇ 42 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਨਰਿੰਦਰਪਾਲ ਪੁੱਤਰ ਉਜਾਗਰ ਰਾਮ ਵਾਸੀ ਨੂਰਪੁਰ ਨੇ ਦੱਸਿਆ ਕਿ ਉਸਦੀ ਲੜਕੀ ਮਮਤਾ ਦਾ ਵਿਆਹ 4 ਸਾਲ ਪਹਿਲਾਂ ਰਾਜ ਕੁਮਾਰ ਉਰਫ਼ ਰਾਜਾ ਪੁੱਤਰ ਚਰਨਜੀਤ ਸਿੰਘ ਵਾਸੀ ਕੰਦੋਲਾ ਨਾਲ ਹੋਇਆ ਸੀ। ਉਸ ਦੇ ਜਵਾਈ ਦੀ ਲੱਤ ਦੁਰਘਟਨਾ ਦੌਰਾਨ ਕੱਟੀ ਗਈ ਸੀ, ਉਹ ਤੁਰ ਫਿਰ ਨਹੀਂ ਸਕਦਾ ਸੀ। ਬੀਤੀ ਸ਼ਾਮ ਉਸਦੀ ਭੈਣ ਰੇਖਾ ਰਾਣੀ ਜੋ ਪੇਕੇ ਰਹਿੰਦੀ ਹੈ, ਨੇ ਦੱਸਿਆ ਕਿ ਰਾਜ ਕੁਮਾਰ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ, ਉਸਦੀ ਲਾਸ਼ ਜਮ੍ਹਾ ਕਰਵਾ ਦਿੱਤੀ ਹੈ। ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਕੰਦੋਲਾ ਆਇਆ ਤਾਂ ਸੰਦੀਪ ਕੁਮਾਰ ਅਤੇ ਸਤੀਸ਼ ਕੁਮਾਰ ਨੇ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਅਤੇ ਬੁਰਾ ਭਲਾ ਬੋਲਿਆ। ਅਸੀਂ ਵਾਪਸ ਆ ਗਏ। ਦੂਜੇ ਦਿਨ ਜਦੋਂ ਅਸੀਂ ਗਏ ਤਾਂ ਲਾਸ਼ ਸੰਸਕਾਰ ਕਰਨ ਲਈ ਸ਼ਮਸ਼ਾਨਘਾਟ ਲੈ ਗਏ ਸਨ। ਜਿੱਥੇ ਅਸੀਂ ਆਪਣੇ ਜਵਾਈ ਦੇ ਗਲੇ 'ਤੇ ਕਾਲਾ ਨਿਸ਼ਾਨ ਵੇਖਿਆ। ਉਨ੍ਹਾਂ ਆਦਮਪੁਰ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤੀ ਹੈ। ਸਹੁਰੇ ਪਰਿਵਾਰ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਵਾਲੀ ਹੁਸ਼ਿਆਰਪੁਰ ਤੋਂ ਗ੍ਰਿਫਤਾਰ
NEXT STORY