ਲੁਧਿਆਣਾ, (ਸਲੂਜਾ)- ਇਕ ਫੈਕਟਰੀ ਵਿਚ ਮਜ਼ਦੂਰੀ ਕਰਨ ਵਾਲੇ ਇਕ ਪ੍ਰਵਾਸੀ ਮਜ਼ਦੂਰ ਦੀ ਅੱਜ ਆਪਣੇ ਹੀ ਘਰ 'ਚ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ ਜੀਵਨ ਨਗਰ ਦੀ ਗਲੀ ਨੰਬਰ 11 ਦੇ ਰਹਿਣ ਵਾਲੇ ਸਿਕੰਦਰ ਕੁਮਾਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇਥੇ ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਰਾਤ ਦੀ ਡਿਊਟੀ ਦੇ ਬਾਅਦ ਅੱਜ ਸਵੇਰੇ 7 ਵਜੇ ਦੇ ਕਰੀਬ ਆਪਣੇ ਘਰ ਦੀ ਦਹਿਲੀਜ਼ 'ਤੇ ਸਿਕੰਦਰ ਕੁਮਾਰ ਨੇ ਪੈਰ ਰੱਖਿਆ ਤਾਂ ਕਰੰਟ ਦਾ ਇਕ ਜ਼ੋਰਦਾਰ ਝਟਕਾ ਲੱਗਾ। ਸਿਕੰਦਰ ਚੀਕ ਕੇ ਨਾਲ ਹੀ ਡਿੱਗ ਪਿਆ। ਜਦੋਂ ਉਸ ਦੀ ਪਤਨੀ ਨੇ ਚੀਕ ਦੀ ਆਵਾਜ਼ ਸੁਣੀ ਤਾਂ ਉਹ ਦਰਵਾਜ਼ੇ ਵੱਲ ਭੱਜੀ। ਉਸ ਨੂੰ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਵਿਚ ਲਿਆਂਦਾ ਗਿਆ ਪਰ ਉਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
29 ਪੇਟੀਆਂ ਸ਼ਰਾਬ ਸਣੇ 2 ਸਮੱਗਲਰ ਗ੍ਰਿਫਤਾਰ
NEXT STORY