ਲੁਧਿਆਣਾ (ਤਰੁਣ) : ਘੰਟਾ ਘਰ ਕੋਲ ਸਥਿਤ ਇਕ ਹੋਟਲੀ ’ਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਕਤਲ ਹੈ ਜਾਂ ਸੁਸਾਈਡ ਪੁਲਸ ਇਸ ਐਂਗਲ ’ਤੇ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪੁੱਜੀ। ਥਾਣਾ ਮੁਖੀ ਪੀ. ਪੀ. ਐੱਸ. ਅਧਿਕਾਰੀ ਰੂਪਦੀਪ ਕੌਰ ਨੇ ਦੱਸਿਆ ਕਿ ਮੰਗਲਵਾਰ ਨੂੰ 2 ਵਿਅਕਤੀ ਹੋਟਲ ਬਾਲਾਜੀ ਵਿਚ ਆਏ, ਜਿਨ੍ਹਾਂ ਨੇ ਇਕ ਕਮਰਾ ਲਿਆ, ਉਸ ’ਚੋਂ ਇਕ ਵਿਅਕਤੀ ਸਵੇਰੇ ਕਰੀਬ ਪੌਣੇ 6 ਵਜੇ ਕਮਰੇ ’ਚੋਂ ਚਲਾ ਗਿਆ। ਕਈ ਘੰਟੇ ਤੱਕ ਜਦੋਂ ਦੂਜਾ ਵਿਅਕਤੀ ਕਮਰੇ ਤੋਂ ਬਾਹਰ ਨਾ ਆਇਆ ਤਾਂ ਹੋਟਲ ਦੇ ਪ੍ਰਬੰਧਕਾਂ ਨੇ ਮਾਸਟਰ ਕੀ ਜ਼ਰੀਏ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਦੂਜੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਮੁੱਢਲੀ ਜਾਂਚ ’ਚ ਪੁਲਸ ਦੇ ਹੱਥ ਵਿਅਕਤੀ ਦੀ ਕੋਈ ਪਛਾਣ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਹੋਟਲ ਦਾ ਕਮਰਾ ਲੈਂਦੇ ਸਮੇਂ ਗਲਤ ਆਈ. ਡੀ. ਦੀ ਵਰਤੋਂ ਕੀਤੀ ਗਈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬਿਨਾਂ ਆਈ. ਡੀ. ਦੇ ਹੋਟਲ ਦੇ ਪ੍ਰਬੰਧਕਾਂ ਨੇ ਕਮਰਾ ਅਲਾਟ ਕਰ ਦਿੱਤਾ, ਜਿਸ ਕਾਰਨ ਪੁਲਸ ਨੇ ਹੋਟਲ ਮਾਲਕ ਨੂੰ ਵੀ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤੀ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਚੰਡੀਗੜ੍ਹ ਰੋਡ ਤੇ ਫੋਕਲ ਪੁਆਇੰਟ ’ਚ ਬਣੇ ਹੜ੍ਹ ਵਰਗੇ ਹਾਲਾਤ, ਕਈ ਥਾਈਂ ਦਰੱਖਤ ਤੇ ਸਾਈਨ ਬੋਰਡ ਡਿੱਗੇ
ਸਵੇਰੇ ਨਿਕਲਣ ਵਾਲੇ ਵਿਅਕਤੀ ਦੀ ਹੋਈ ਪਛਾਣ
ਬੁੱਧਵਾਰ ਸਵੇਰੇ ਹੋਟਲ ਕੰਪਲੈਕਸ ਦੇ ਕਮਰੇ ’ਚੋਂ ਪੌਣੇ 6 ਵਜੇ ਨਿਕਲਣ ਵਾਲੇ ਵਿਅਕਤੀ ਦੀ ਪਛਾਣ ਹੋਈ ਹੈ। ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਜ਼ਰੀਏ ਫਰਾਰ ਵਿਅਕਤੀ ਦੀ ਪਛਾਣ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਣ ਵਾਲੇ ਵਿਅਕਤੀ ਦੀ ਹੋਟਲ ਵਾਲਿਆਂ ਨਾਲ ਜਾਣ-ਪਛਾਣ ਹੈ, ਜੋ ਕਿ ਪਹਿਲਾਂ ਵੀ ਬਿਨਾਂ ਆਈ. ਡੀ. ਕਮਰੇ ਲੈ ਕੇ ਠਹਿਰ ਚੁੱਕਾ ਹੈ। ਸੁਤਰਾਂ ਮੁਤਾਬਕ ਦੋਵੇਂ ਵਿਅਕਤੀਆਂ ਨੇ ਰਾਤ ਨੂੰ ਕਮਰੇ ’ਚ ਬੀਅਰ ਪੀਤੀ ਹੈ। ਪੁਲਸ ਨੂੰ ਕਮਰੇ ’ਚੋਂ ਬੀਅਰ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਇੰਤਕਾਲ ਸਬੰਧੀ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਪਟਵਾਰੀ ਕਾਬੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਡਾ. ਸੁਸ਼ੀਲ ਮਿੱਤਲ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
NEXT STORY