ਟਾਂਡਾ ਉੜਮੁੜ, (ਪੰਡਿਤ, ਸ਼ਰਮਾ)- ਟਾਂਡਾ ਢੋਲਵਾਹਾ ਰੋਡ 'ਤੇ ਅੱਜ ਸ਼ਾਮ ਅੱਡਾ ਝਾਵਾਂ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਸ਼ਾਮ 7.15 ਵਜੇ ਉਸ ਸਮੇਂ ਵਾਪਰਿਆ ਜਦ ਪਿੰਡ ਕੰਧਾਲੀ ਨਾਰੰਗਪੁਰ ਤੋਂ ਟਾਂਡਾ ਵੱਲ ਆ ਰਹੇ ਐਕਟਿਵਾ ਸਵਾਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਮੋਹਨ ਸਿੰਘ ਟਾਂਡਾ ਵੱਲੋਂ ਆ ਰਹੀ ਜ਼ੈੱਨ ਕਾਰ ਦੀ ਲਪੇਟ ਵਿਚ ਆ ਗਿਆ। ਜਿਸ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਪਟਨ ਦੀ ਲੁਧਿਆਣਾ ਤੋਂ ਬੇਰੁਖੀ, ਵਰਕਰਾਂ 'ਚ ਛੇੜ ਰਹੀ ਹੈ ਚਰਚਾ
NEXT STORY