ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਨਾਰਦਨ ਰੇਲਵੇ ਪਸੈਂਜ਼ਰ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਰੇਲ ਮੰਤਰੀ ਭਾਰਤ ਸਰਕਾਰ ਪਿਊਸ਼ ਗੋਇਲ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ 40 ਮੁਕਤਿਆਂ ਦੀ ਪਵਿੱਤਰ ਯਾਦ 'ਚ 12 ਤੋਂ 20 ਜਨਵਰੀ ਤੱਕ ਮਾਘੀ ਮੇਲਾ ਲੱਗਦਾ ਹੈ।
ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਮੇਲਾ ਮਾਘੀ ਦੇ ਮੌਕੇ 'ਤੇ ਬਠਿੰਡਾ ਤੋਂ ਫਾਜ਼ਿਲਕਾ ਲਈ ਸਪੈਸ਼ਲ ਮੁਸਾਫਿਰ ਗੱਡੀਆਂ 13 ਤੋਂ 15 ਜਨਵਰੀ 2018 ਤੱਕ ਲਈ ਚਲਾਈਆਂ ਜਾਣ। ਇਸ ਲਈ ਮੁਸਾਫਿਰਾਂ ਦੀ ਸਹੂਲਤ ਲਈ ਬਠਿੰਡਾ ਤੋਂ ਸਵੇਰੇ 8 ਵਜੇ ਫਾਜ਼ਿਲਕਾ ਲਈ ਅਤੇ ਫਾਜ਼ਿਲਕਾ ਤੋਂ ਬਠਿੰਡਾ ਲਈ ਵਾਪਸੀ ਮੁਸਾਫ਼ਿਰ ਗੱਡੀ 17 ਵਜੇ ਚਲਾਈ ਜਾਵੇ। ਫਾਜ਼ਿਲਕਾ ਤੋਂ ਬਠਿੰਡਾ ਲਈ ਸਵੇਰੇ 8 ਵਜੇ ਅਤੇ ਵਾਪਸੀ ਸ਼ਾਮ ਨੂੰ ਬਠਿੰਡਾ ਤੋਂ 16 ਵਜੇ ਸਪੈਸ਼ਲ ਗੱਡੀ ਚਲਾਈ ਜਾਵੇ , ਇਸ ਤੋਂ ਇਲਾਵਾ ਧੁੰਦ ਦੇ ਕਾਰਨ ਬੰਦ ਕੀਤੀਆਂ ਗੱਡੀਆਂ ਨੂੰ ਬਹਾਲ ਕੀਤਾ ਜਾਵੇ, ਤਾਂ ਜੋ ਮਾਘੀ ਮੇਲੇ 'ਤੇ ਬਾਹਰੋ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਜਿਆਦਾ ਭੀੜ ਹੋਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਜਥੇਬੰਦੀ ਦੇ ਵਿੱਤ ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਸਰਪ੍ਰਸਤ ਵਕੀਲ ਚੰਦ ਦਾਬੜਾ, ਮੀਤ ਪ੍ਰਧਾਨ ਮਹਾਸ਼ਾ ਪ੍ਰਮੋਦ ਆਰੀਆ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਲਿਟਲ ਫਲਾਵਰ ਕਾਨਵੈਂਨਟ ਸਕੂਲ ਦੀ ਮਾਨਤਾ ਨੂੰ ਰੱਦ ਕਰਨ ਦਾ ਮਾਮਲਾ ਆਇਆ ਸਾਹਮਣੇ
NEXT STORY