ਸੰਗਰੂਰ (ਬੇਦੀ) - ਸੀ. ਬੀ. ਐਸ. ਈ. ਵੱਲੋਂ ਲਿਟਲ ਫਲਾਵਰ ਕਾਨਵੈਂਨਟ ਸਕੂਲ ਦੀ ਮਾਨਤਾ ਰੱਦ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ ਪਰ ਸਕੂਲ ਪ੍ਰਸ਼ਾਸਨ ਅਤੇ ਪ੍ਰਬੰਧਕ ਇਸ ਗੱਲ ਨੂੰ ਲੁਕਾਉਣ 'ਚ ਲੱਗੇ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਸਕੂਲ ਦੀ ਮਾਨਤਾ ਸੀ. ਬੀ. ਐਸ. ਈ. ਨੇ ਸਕੂਲ ਪ੍ਰਬੰਧਕਾਂ ਨੇ ਪਿਛਲੇ ਸਮੇਂ 'ਚ ਕਿਤਾਬਾਂ, ਕਾਪੀਆਂ ਅਤੇ ਸਕੂਲ ਵਰਦੀਆਂ ਦੀ ਆਪ ਵਿੱਕਰੀ ਕੀਤੇ ਜਾਣ ਅਤੇ ਹੋਈ ਜਾਂਚ ਤੋਂ ਬਾਅਦ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਗਰੂਰ ਪ੍ਰਾਈਵੇਟ ਸਕੂਲ ਵੱਲੋਂ ਸਟੇਸ਼ਨਰੀ ਅਤੇ ਵਰਦੀਆਂ ਦੀ ਕੀਤੀ ਵਿੱਕਰੀ ਦੇ ਵਿਰੋਧ 'ਚ ਸਮਾਜ ਸੇਵੀ ਸੰਗਠਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਸੀ. ਬੀ. ਐਸ. ਈ. ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਕੂਲ ਨੂੰ ਜ਼ਿੰਮੇਵਾਰ ਸਮਝਿਆ ਗਿਆ। ਇਸ ਮਾਮਲੇ ਸੰਬੰਧੀ ਸਕੂਲ ਪ੍ਰਿੰਸੀਪਲ ਲਿਜੀ ਐਂਟਨੀ ਨਾਲ ਗੱਲ ਕੀਤੀ ਤਾਂ ਪਹਿਲਾਂ ਉਨ੍ਹਾਂ ਅਜਿਹੀ ਕਿਸੇ ਗੱਲ ਤੋਂ ਆਨਕਾਨੀ ਕੀਤੀ ਪਰ ਬਾਅਦ 'ਚ ਮੰਨਿਆ ਕਿ ਸਕੂਲ ਦੀ ਮਾਨਤਾ ਰੱਦ ਕੀਤੇ ਜਾਣ ਸਬੰਧੀ ਸੀ. ਬੀ. ਐਸ. ਈ. ਵੱਲੋਂ ਉਨ੍ਹਾਂ ਨੂੰ ਇਕ ਹਫ਼ਤੇ ਪਹਿਲਾਂ ਪੱਤਰ ਮਿਲ ਗਿਆ ਹੈ।
ਕੀ ਕਹਿਣਾ ਜ਼ਿਲਾ ਸਿੱਖਿਆ ਅਫ਼ਸਰ ਦਾ
ਜ਼ਿਲਾ ਸਿੱਖਿਆ ਅਫ਼ਸਰ ਕੰਵਲਜੀਤ ਕੌਰ ਦੱਸਿਆ ਕਿ ਉਨ੍ਹਾਂ ਨੂੰ ਸੀ. ਬੀ. ਐਸ. ਈ. ਵੱਲੋਂ ਕੋਈ ਵਿਭਾਗੀ ਪੱਤਰ ਨਹੀਂ ਮਿਲਿਆ ਪਰ ਜੇਕਰ ਸਕੂਲ ਦੀ ਮਾਨਤਾ ਰੱਦ ਹੋ ਗਈ ਹੈ ਤਾਂ ਪ੍ਰਬੰਧਕਾਂ ਇਸ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ।
ਟਾਰਗੇਟ ਕਿਲਿੰਗ : ਜੌਹਲ, ਜਿੰਮੀ ਤੇ ਗੁਗਨੀ ਦੀ ਅਦਾਲਤ 'ਚ ਪੇਸ਼ੀ, ਪੁਲਸ ਰਿਮਾਂਡ 'ਤੇ
NEXT STORY