ਮੋਹਾਲੀ (ਰਾਣਾ) : ਪਿਛਲੇ ਸਾਲ ਮੋਹਾਲੀ ਵਿਚ ਡੇਂਗੂ ਦੇ ਵਧਦੇ ਮਰੀਜ਼ਾਂ ਦੀ ਗਿਣਤੀ ਵੇਖ ਕੇ ਹਾਈ ਕੋਰਟ ਨੇ ਵੀ ਮੋਹਾਲੀ ਪ੍ਰਸ਼ਾਸਨ ਨੂੰ ਫਟਕਾਰ ਲਾਈ ਸੀ ਪਰ ਲਗਦਾ ਹੈ ਕਿ ਉਸ ਫਟਕਾਰ ਦਾ ਵੀ ਕੋਈ ਅਸਰ ਪੈਂਦਾ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਜਿਹੜੀ ਦਵਾਈ ਨਾਲ ਪਿਛਲੇ ਸਾਲ ਫੌਗਿੰਗ ਕੀਤੀ ਗਈ ਸੀ, ਉਸੇ ਦਵਾਈ ਨਾਲ ਇਸ ਸਾਲ ਵੀ ਫੌਗਿੰਗ ਕੀਤੀ ਜਾ ਰਹੀ ਹੈ । ਇਹ ਉਹੋ ਹੀ ਦਵਾਈ ਹੈ ਜਿਸ ਦੇ ਨਾਲ ਡੇਂਗੂ ਦਾ ਲਾਰਵਾ ਖਤਮ ਨਹੀਂ ਹੋਇਆ ਸੀ । ਜੋ ਇਸ ਸਾਲ ਨਵੀਂ ਦਵਾਈ ਆਉਣੀ ਹੈ, ਉਹ ਕਦੋਂ ਤਕ ਆਵੇਗੀ ਇਸ ਦਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਸਰਕਾਰ ਨੇ ਸਾਰੀਆਂ ਸਬੰਧਤ ਕੰਪਨੀਆਂ ਤੋਂ ਟੈਂਡਰ ਭਰਵਾਉਣ ਲਈ ਕਿਹਾ ਹੈ ।
ਲੋਕ ਖੁਦ ਡੇਂਗੂ ਨਾਲ ਨਿਬੜਨ ਲਈ ਰਹਿਣ ਤਿਆਰ
ਜਾਣਕਾਰੀ ਅਨੁਸਾਰ ਪਿਛਲੇ ਸਾਲ ਪੂਰੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਮੋਹਾਲੀ ਸ਼ਹਿਰ ਦਾ ਸੀ । ਇਸ ਕਾਰਨ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਫਟਕਾਰ ਵੀ ਲਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦਵਾਈ ਬਦਲੀ ਕੀਤੀ ਗਈ ਸੀ ਪਰ ਉਸ ਦਵਾਈ ਨਾਲ ਵੀ ਡੇਂਗੂ ਦਾ ਲਾਰਵਾ ਖਤਮ ਨਹੀਂ ਹੋਇਆ ਸੀ । ਉਹ ਤਾਂ ਬਾਅਦ 'ਚ ਸਰਦੀ ਵਧਣ 'ਤੇ ਖੁਦ ਲਾਰਵਾ ਖਤਮ ਹੋਣ ਲੱਗਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਪਿਛਲੇ ਸਾਲ ਤੋਂ ਵੀ ਸਬਕ ਨਹੀਂ ਲਿਆ ਤੇ ਇਸ ਸਾਲ ਵੀ ਪਿਛਲੇ ਸਾਲ ਵਾਲੀ ਦਵਾਈ ਦੀ ਫੌਗਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂਕਿ ਇਸ ਦਵਾਈ ਨਾਲ ਤਾਂ ਡੇਂਗੂ ਦਾ ਲਾਰਵਾ ਖਤਮ ਹੀ ਨਹੀਂ ਹੁੰਦਾ । ਇਸ ਨੂੰ ਵੇਖ ਕੇ ਲਗਦਾ ਹੈ ਕਿ ਇਸ ਸਾਲ ਲੋਕਾਂ ਨੂੰ ਡੇਂਗੂ ਨਾਲ ਨਜਿੱਠਣ ਲਈ ਖੁਦ ਹੀ ਤਿਆਰੀ ਕਰਨੀ ਪਵੇਗੀ ।
ਅਜੇ ਤਕ 2 ਹੀ ਆਏ ਟੈਂਡਰ
ਸਬੰਧਤ ਵਿਭਾਗ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਡੇਂਗੂ ਦੀ ਦਵਾਈ ਲਈ ਕੰਪਨੀਆਂ ਤੋਂ ਟੈਂਡਰ ਮੰਗੇ ਜਾਣ, ਜਿਸ ਕਾਰਨ ਉਨ੍ਹਾਂ ਕੋਲ ਅਜੇ ਤਕ ਪੰਜਾਬ ਦੀਆਂ ਦੋ ਹੀ ਕੰਪਨੀਆਂ ਦੇ ਟੈਂਡਰ ਆਏ ਹਨ ਤੇ ਹੋਰ ਕੰਪਨੀਆਂ ਦੇ ਟੈਂਡਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਵੇਂ ਹੀ ਟੈਂਡਰ ਆਉਂਦੇ ਹਨ ਸਾਰਿਆਂ ਨੂੰ ਸਰਕਾਰ ਕੋਲ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੇ ਟੈਂਡਰ ਤੋਂ ਇਲਾਵਾ ਪੂਰੇ ਪੰਜਾਬ ਤੋਂ ਟੈਂਡਰ ਮੰਗਵਾਏ ਗਏ ਹਨ, ਜਿਸ ਕੰਪਨੀ ਦਾ ਰੇਟ ਜਾਇਜ਼ ਪਾਇਆ ਜਾਵੇਗਾ ਉਸ ਨੂੰ ਟੈਂਡਰ ਅਲਾਟ ਕਰ ਦਿੱਤਾ ਜਾਵੇਗਾ ।
ਮੱਛਰ ਮਰਨ ਜਾਂ ਨਾ, ਫੌਗਿੰਗ ਕਰਨੀ ਹੈ
ਬੜੀ ਹੈਰਾਨੀ ਦੀ ਗੱਲ ਹੈ ਕਿ ਸਾਈਨੇਟਰੀ ਵਿਭਾਗ ਵਲੋਂ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਫੌਗਿੰਗ ਕਰਨ ਲਈ ਸਾਰਿਆਂ ਨੂੰ ਵੱਖ-ਵੱਖ ਏਰੀਆ ਦਿੱਤਾ ਗਿਆ ਹੈ ਪਰ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਫੌਗਿੰਗ ਵਿਚ ਉਹ ਜਿਹੜੀ ਦਵਾਈ ਵਰਤ ਰਹੇ ਹਨ ਉਹ ਪਿਛਲੇ ਸਾਲ ਵਾਲੀ ਹੈ ਜਾਂ ਇਸ ਸਾਲ ਵਾਲੀ । ਉਨ੍ਹਾਂ ਨੂੰ ਤਾਂ ਸਿਰਫ ਆਪਣੇ ਏਰੀਏ ਦਾ ਪਤਾ ਹੈ ਕਿ ਕਿਥੇ-ਕਿਥੇ ਫੌਗਿੰਗ ਕਰਨੀ ਹੈ । ਇਸ ਤੋਂ ਪਤਾ ਲਗਦਾ ਹੈ ਕਿ ਇਹ ਵਿਭਾਗ ਲਾਰਵੇ ਨੂੰ ਖਤਮ ਕਰਨ ਸਬੰਧੀ ਕਿੰਨਾ ਕੁ ਗੰਭੀਰ ਵਿਖਾਈ ਦੇ ਰਿਹਾ ਹੈ ।
ਸਿੱਖਾਂ ਦੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ਦਸਤਾਰ : ਭਾਈ ਲੌਂਗੋਵਾਲ
NEXT STORY