ਡੇਰਾ ਬਾਬਾ ਨਾਨਕ (ਵਤਨ) : ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਖੇ ਦੋਹਾਂ ਦੇਸ਼ਾਂ ਦਰਮਿਆਨ ਸਮਝੌਤੇ 'ਤੇ ਹਸਤਾਖਰ ਹੋਣ ਜਾ ਰਹੇ ਹਨ ਅਤੇ ਇਹ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਜਾਣਾ ਹੈ। ਇਸ ਸਮਝੌਤੇ ਤੋਂ ਬਾਅਦ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ ਅਤੇ ਇਸ ਸੁਭਾਗੇ ਦਿਨ ਨੂੰ ਹੋਰ ਵੀ ਸੁਨਹਿਰੀ ਬਨਾਉਣ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਤੋਂ ਇਲਾਵਾ ਪੰਜਾਬ ਸਰਕਾਰ ਵੀ ਇਸ 'ਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਮਾਰਗ ਦੇ ਦੁਆਰ 'ਤੇ ਜਿਥੇ ਇਕ ਉਂਕਾਰ ਦਾ ਚਿੰਨ੍ਹ ਲਗਾਉਣ ਦਾ ਕੰਮ ਤੇਜ਼ੀ ਨਾਲ ਮੁਕਾਇਆ ਜਾ ਰਿਹਾ ਹੈ, ਉਥੇ ਅੱਜ ਚੌਂਕ ਨੂੰ ਹੋਰ ਸੁੰਦਰ ਬਨਾਉਣ ਲਈ ਪੰਜਾਬ ਸਰਕਾਰ ਵਲੋਂ ਪੰਜ ਵਿਸੇਸ਼ ਵਿਰਾਸਤੀ ਦਿੱਖ ਵਾਲੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜੋ ਕਿ ਰਾਤ ਵੇਲੇ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਇਸ ਦੇ ਨਾਲ-ਨਾਲ ਇਸ ਲਾਈਟ ਦੀ ਵਿਰਾਸਤੀ ਦਿੱਖ ਲੋਕਾਂ ਨੂੰ ਦਿਨ ਵੇਲੇ ਵੀ ਆਕਰਸ਼ਿਤ ਕਰੇਗੀ।
ਵੇਈਂ ਕੰਢੇ ਦਰੱਖਤਾਂ ਦੀ ਕਟਾਈ ਨੂੰ ਦੇਖ ਸੀਚੇਵਾਲ ਨੇ ਲਿਆ ਗੰਭੀਰ ਨੋਟਿਸ
NEXT STORY