ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਕਾਰਰ ਦਿੱਤੇ ਜਾਣ ਤੋਂ ਬਾਅਦ 25 ਅਗਸਤ ਨੂੰ ਹੋਈ ਹਿੰਸਾ ਤੋਂ ਪੂਰੀ ਟ੍ਰਾਈਸਿਟੀ 'ਚ ਸੁਰੱਖਿਆ ਵਿਵਸਥਾ ਦੇ ਇੰਤਜਾਮ ਸਖਤ ਕਰ ਦਿੱਤੇ ਗਏ ਸਨ। ਅੰਦਰੂਨੀ ਸੈਕਟਰਾਂ 'ਚ ਵੀ ਜਗ੍ਹਾ-ਜਗ੍ਹਾ ਨਾਕੇ ਲਗਾਏ ਗਏ ਸਨ ਪਰ ਇਸ ਘਟਨਾ ਦੇ ਇਕ ਹਫਤੇ ਬਾਅਦ ਇਸ ਸ਼ੁੱਕਰਵਾਰ ਨੂੰ ਹਲਕੀ ਢਿੱਲ ਖਾਸ ਤੌਰ 'ਤੇ ਚੰਡੀਗੜ੍ਹ ਦੇ ਅੰਦਰੂਨੀ ਸੈਕਟਰਾਂ ਵਿਚ ਲੱਗੇ ਨਾਕਿਆਂ 'ਤੇ ਦੇ ਦਿਤੀ ਗਈ ਹੈ।
ਸ਼ੁੱਕਰਵਾਰ ਸਵੇਰੇ ਹੀ ਕਈ ਸੈਕਟਰਾਂ ਵਿਚ ਅੰਦਰੂਨੀ ਸੜਕਾਂ 'ਤੇ ਲੱਗੇ ਨਾਕੇ ਖੋਲ੍ਹ ਦਿੱਤੇ ਗਏ। ਸੈਕਟਰ-20, 30 'ਚ ਲੱਗੇ ਨਾਕੇ ਵੀ ਹਟਾ ਦਿੱਤੇ ਗਏ। ਹਾਲਾਂਕਿ ਇਹ ਢਿੱਲ ਸਿਰਫ ਦਿਨ ਵਿਚ ਹੀ ਦਿੱਤੀ ਜਾ ਰਹੀ ਹੈ ਜਦਕਿ ਸ਼ਾਮ ਨੂੰ ਦੋਬਾਰਾ ਨਾਕੇ ਲਗਾ ਦਿੱਤੇ ਜਾਣਗੇ।
ਦੂਜੇ ਪਾਸੇ ਮਨਿਸਟਰੀ ਆਫ ਹੋਮ ਨੇ 25 ਅਗਸਤ ਨੂੰ ਸੀ. ਬੀ. ਆਈ. ਅਦਾਲਤ ਵਲੋਂ ਗੁਰੀਮ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੋਈ ਹਿੰਸਾ ਦੀ ਰਿਪੋਰਟ ਮੰਗੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਇਸ ਬਾਰੇ 'ਚ ਪੁੱਛਿਆ ਗਿਆ ਹੈ। ਦਰਅਸਲ ਇਹ ਰਿਪੋਰਟ ਸਬਮਿਟ ਕਰਨ ਲਈ ਕਿਹਾ ਗਿਆ ਹੈ ਕਿ ਹੁਣ ਸਥਿਤੀ ਕਿਹੋ ਜਿਹੀ ਹੈ।
ਕੈਨੇਡਾ 'ਚ ਇਸ ਪੰਜਾਬੀ ਦੀ ਜਾਇਦਾਦ ਹੋਈ ਕੁਰਕ, ਕੀਤੀ ਸੀ ਇਹ ਗਲਤੀ (ਤਸਵੀਰਾਂ)
NEXT STORY