ਖਨੌਰੀ (ਹਰਜੀਤ ਸਿੰਘ/ਪੱਤਰ ਪ੍ਰੇਰਕ) : ਡੇਰਾ ਸੱਚਾ ਸੌਦਾ ਮੁਖੀ ਖ਼ਿਲਾਫ਼ ਸਾਧਵੀ ਬਲਾਤਕਾਰ ਕੇਸ ਵਿਚ 25 ਅਗਸਤ ਨੂੰ ਸੀ.ਬੀ.ਆਈ ਕੋਰਟ ਪੰਚਕੂਲਾ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇ-ਨਜ਼ਰ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੀ ਪੁਲਸ ਵੱਲੋਂ ਡੀ.ਐਸ.ਪੀ ਪੱਧਰ ਦੀ ਇਕ ਅੰਤਰਰਾਜੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਕੀਤੀ ਗਈ। ਜਿਸ ਵਿਚ ਡੀ.ਐਸ.ਪੀ. ਮੂਨਕ ਅਜੈ ਪਾਲ ਸਿੰਘ, ਡੀ.ਐਸ.ਪੀ. ਪਾਤੜਾਂ ਦੇਵਿੰਦਰ ਅੱਤਰੀ, ਡੀ.ਐਸ.ਪੀ. ਨਰਵਾਨਾ ਕੁਲਵੰਤ ਸਿੰਘ, ਡੀ.ਐਸ.ਪੀ. ਕੈਥਲ ਜੋਗਿੰਦਰ ਸਿੰਘ, ਡੀ.ਐਸ.ਪੀ. ਟੋਹਾਣਾ ਸ਼ਮਸ਼ੇਰ ਸਿੰਘ, ਐਸ.ਐਚ.ਓ ਖਨੌਰੀ ਇੰਸਪੈਕਟਰ ਸੁਖਚੈਨ ਸਿੰਘ ਗਿੱਲ, ਐਸ.ਐਚ.ਓ ਪਾਤੜਾਂ ਅਮਨਪਾਲ ਸਿੰਘ ਵਿਰਕ, ਐਸ.ਐਚ.ਓ. ਸ਼ੁਤਰਾਣਾ ਬਲਬੀਰ ਸਿੰਘ, ਐਸ.ਐਚ.ਓ ਗੜ੍ਹੀ ਸੱਸੀ ਪ੍ਰਕਾਸ਼, ਐਸ.ਐਚ.ਓ ਕੈਥਲ ਅਮਨ ਸਿੰਘ ਤੋਂ ਇਲਾਵਾ ਹੋਰ ਵੀ ਕਈ ਪੁਲਸ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਮੂਨਕ ਅਜੇਪਾਲ ਸਿੰਘ ਅਤੇ ਡੀ.ਐਸ.ਪੀ. ਪਾਤੜਾਂ ਦਵਿੰਦਰ ਅੱਤਰੀ ਨੇ ਦੱਸਿਆ ਕਿ ਸੁਰਖਿਆ ਦੇ ਮੱਦੇਨਜ਼ਰ ਸੋਮਵਾਰ ਨੂੰ ਹਰਿਆਣਾ ਦੇ ਜ਼ਿਲਾ ਕੈਥਲ, ਜ਼ਿਲਾ ਜੀਂਦ ਅਤੇ ਜ਼ਿਲਾ ਫਤਿਆਬਾਦ ਅਤੇ ਪੰਜਾਬ ਦੇ ਜ਼ਿਲਾ ਸੰਗਰੂਰ ਅਤੇ ਜ਼ਿਲਾ ਪਟਿਆਲਾ ਦੀ ਪੁਲਸ ਵੱਲੋਂ ਖਨੌਰੀ ਵਿਖੇ ਡੀ.ਐਸ.ਪੀ ਪੱਧਰ ਦੀ ਮੀਟਿੰਗ ਕਰਕੇ ਹਰ ਤਰ੍ਹਾਂ ਦੇ ਹਲਾਤ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਨਹੀਂ ਤੋੜਨ ਦਿੱਤਾ ਜਾਵੇਗਾ ਅਤੇ ਦੋਹਾਂ ਰਾਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੋਣ ਦੀ ਸੂਰਤ ਵਿਚ ਪੰਜਾਬ ਅਤੇ ਹਰਿਆਣਾ ਦੋਹਾਂ ਰਾਜਾਂ ਦੀ ਸੀਮਾ ਨੂੰ ਸੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੋਹਾਂ ਰਾਜਾਂ ਦੀ ਪੁਲਸ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਗਈ ਹੈ ਅਤੇ ਲਾਅ ਐਂਡ ਆਰਡਰ ਨੂੰ ਹਰ ਤਰ੍ਹਾਂ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਝੂਠੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ।
ਜ਼ਿਲਾ ਪੰਚਾਇਤ ਅਫਸਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਪਿੰਡਾਂ ਕੀਤਾ ਸਰਵੇਖਣ
NEXT STORY