ਦੀਨਾਨਗਰ(ਦੀਪਕ ਕੁਮਾਰ, ਗੁਰਪ੍ਰੀਤ ਚਾਵਲਾ)—ਡੀ. ਟੀ. ਐਫ ਦੀ ਅਗਵਾਈ 'ਚ ਸੂਬੇ ਭਰ 'ਚੋਂ ਆਏ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਹਲਕੇ 'ਚ ਲਗਾਇਆ ਧਰਨਾ ਲਗਾਉਣ ਅਤੇ ਧਰਨੇ ਤੋਂ ਬਾਅਦ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਕਰਨ ਦੀ ਸੂਚਨਾ ਮਿਲੀ ਹੈ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰੰਧਿਤ ਮੰਗਾਂ ਦੀ ਪੂਰਤੀ 'ਤੇ ਧਿਆਨ ਨਾ ਦੇਣ ਕਾਰਨ ਅਤੇ ਸਿਆਸੀ ਦਖਲਅੰਦਾਜ਼ੀ ਦੀ ਭੇਂਟ ਚਾੜ ਕੇ ਕੀਤੀਆਂ ਬਦਲੀਆਂ ਦੇ ਰੋਸ ਵਜੋਂ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ. ਟੀ. ਐਫ) ਦੇ ਬੈਨਰ ਹੇਠ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਸੈਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਅਧਿਆਪਕਾਂ ਨੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਤੇ ਸੂਬਾ ਸਕੱਤਰ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ 'ਚ ਸਿੱਖਿਆ ਮੰਤਰੀ ਦੇ ਚੋਣ ਹਲਕੇ ਦੀਨਾਨਗਰ ਹਲਕੇ 'ਚ ਧਰਨਾ ਲਗਾਇਆ ਗਿਆ ।
ਉਨ੍ਹਾਂ ਕਿਹਾ ਕਿ ਡੀ. ਟੀ. ਐਫ ਆਗੂਆਂ ਨੇ ਵਿਦਿਆਰਥੀਆਂ ਦੀ ਵਰਦੀ ਲਈ ਮਿਲਦੀ ਨਾਮਾਤਰ ਰਾਸ਼ੀ ਨੂੰ ਵਧਾਉਣ, ਬਾਕੀ ਦੀਆਂ ਰਹਿੰਦੀਆਂ ਕਿਤਾਬਾਂ ਸਕੂਲਾਂ 'ਚ ਪਹੁੰਚਾਉਣ, ਟੀ. ਈ. ਟੀ ਪਾਸ 5178 ਪੇਂਡੂ ਸਹਿਯੋਗੀ ਅਧਿਆਪਕਾਂ ਨੂੰ ਸੇਵਾ ਸ਼ਰਤਾਂ ਤਹਿਤ ਰੈਗੂਲਰ ਕਰਨ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਨ, ਐਸ. ਐਸ. ਏ, ਰਮਸਾ, ਸਿੱਖਿਆ ਪ੍ਰੋਵਾਈਡਰ, ਈ. ਜੀ. ਐਸ, ਏ. ਆਈ. ਈ, ਐਸ. ਟੀ. ਆਰ, ਆਈ. ਈ. ਵੀ, ਆਦਰਸ਼ ਸਕੂਲ (ਪੀ. ਪੀ. ਪੀ ਮੋਡ), ਓ. ਡੀ. ਐਲ ਅਧਿਆਪਕਾਂ ਸਮੇਤ ਸਮੁੱਚੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਪੂਰੀ ਤਨਖਾਹ 'ਤੇ ਲਿਆ ਕੇ ਰੈਗੂਲਰ ਕਰਨ, ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿਖਿਆ ਵਿਭਾਗ 'ਚ ਮਰਜ ਕਰਨ, 15 ਦਿਨ ਤੋਂ ਘੱਟ ਕੰਮਿਊਟਡ ਮੈਡੀਕਲ ਛੁੱਟੀ ਨਾ ਲੈ ਸਕਣ ਅਤੇ ਸੈਕੰਡਰੀ ਸਕੂਲਾਂ 'ਚ ਹਿੰਦੀ ਅਤੇ ਸਮਾਜਿਕ ਵਿਗਿਆਨ ਨੂੰ ਆਪਸ਼ਨਲ ਬਣਾਉਣ ਦਾ ਫੈਸਲਾ ਵਾਪਿਸ ਲੈਣ, ਰੈਸ਼ਨਲਾਈਜੇਸ਼ਨ ਦੀ ਨੀਤੀ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਣਾਉਣ, ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਅਤੇ ਪੁਰਾਣੀ ਪੈਨਸ਼ਨ ਸਕੀਮ (ਜੀ. ਪੀ. ਐਫ) ਬਹਾਲ ਕਰਨ ਅਤੇ ਨਵ ਨਿਯੁਕਤ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 2 ਸਾਲ ਦਾ ਕਰਦਿਆਂ ਪੂਰੇ ਭੱਤਿਆਂ ਸਹਿਤ ਤਨਖਾਹ ਦੇਣ ਦੀ ਮੰਗ ਕੀਤੀ।
ਆਗੂਆਂ ਨੇ ਈ. ਟੀ. ਟੀ, ਮਾਸਟਰ, ਸੀ. ਐਂਡ. ਵੀ, ਕਲਰਕ, ਲੈਕਚਰਾਰ ਅਤੇ ਮੁੱਖ ਅਧਿਆਪਕ ਕਾਡਰ ਦੀਆਂ ਤਰੱਕੀਆਂ ਖਾਲੀ ਅਸਾਮੀਆਂ ਅਨੁਸਾਰ ਕਰਨ, ਖਾਲੀ ਅਸਾਮੀਆਂ ਨੂੰ ਰੈਗੂਲਰ ਤੇ ਪੂਰੇ ਤਨਖਾਹ ਸਕੇਲ ਅਨੁਸਾਰ ਭਰਨ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮ ਸਮੇਤ ਬੀ. ਐਲ. ਏ ਡਿਊਟੀ, ਮਿਡ ਡੇ ਮੀਲ ਮੈਸਜ ਭੇਜਣੇ ਅਤੇ ਆਇਰਨ ਗੋਲੀਆਂ ਵੰਡਣ ਦਾ ਕੰਮ ਲੈਣਾ ਬੰਦ ਕਰਨ ਅਤੇ ਰੂਪਨਗਰ ਅਤੇ ਬਠਿੰਡਾ ਆਦਿ ਵਿਖੇ ਸੰਘਰਸ਼ੀ ਅਧਿਆਪਕਾਂ 'ਤੇ ਦਰਜ ਝੂਠੇ ਪੁਲਸ ਕੇਸ ਰੱਦ ਕਰਨ 'ਚ ਕੀਤੀ ਜਾ ਰਹੀ ਦੇਰੀ 'ਤੇ ਤਿੱਖਾ ਰੋਸ ਪ੍ਰਗਟ ਕੀਤਾ।
ਹਸਪਤਾਲ ਦੇ ਕਮਰੇ 'ਚ ਮਿਲੀ ਸੀ ਡਾ. ਮੰਜੂ ਸ਼ਰਮਾ ਦੀ ਲਾਸ਼, ਪੁਲਸ ਵੱਖ-ਵੱਖ ਥਿਊਰੀਆਂ 'ਤੇ ਜਾਂਚ 'ਚ ਜੁਟੀ (pics)
NEXT STORY