ਤਰਨਤਾਰਨ, (ਰਾਜੂ)- 20 ਦਿਨ ਪਹਿਲਾਂ ਅੰਮ੍ਰਿਤਸਰ ਰੋਡ 'ਤੇ ਟਰੈਕਟਰ ਅਤੇ ਬੱਸ ਦਰਮਿਆਨ ਹੋਈ ਟੱਕਰ 'ਚ ਗੰਭੀਰ ਜ਼ਖਮੀ ਹੋਏ ਟਰੈਕਟਰ ਸਵਾਰ ਦੀ ਬਾਅਦ 'ਚ ਮੌਤ ਹੋਣ ਜਾਣ 'ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਕਿਸਾਨ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਥਾਣਾ ਸਿਟੀ ਦੇ ਬਾਹਰ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਾਡੇ ਪਿੰਡ ਦੇ ਸਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਪਿੰਡ ਕੱਦਗਿੱਲ ਜੋ ਕਿ 2 ਸਾਲ ਤੋਂ ਨਿਤਿਨਦੀਪ ਸਿੰਘ ਅਤੇ ਸਾਹਿਲ ਅਰੋੜਾ ਦੀ ਆੜ੍ਹਤ 'ਤੇ ਕੰਮ ਕਰਦੇ ਹੋਏ ਉਨ੍ਹਾਂ ਦਾ ਟਰੈਕਟਰ ਚਲਾਉਂਦਾ ਸੀ ਤੇ ਮਿਤੀ 11 ਨਵੰਬਰ 2017 ਨੂੰ ਉਕਤ ਆੜ੍ਹਤੀਆਂ ਦੀ ਆੜ੍ਹਤ ਦੇ ਟਰੈਕਟਰ 'ਤੇ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਮ੍ਰਿਤਕ ਦੀ ਪਤਨੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੈਟਰੋਲ ਪੰਪ ਅੰਮ੍ਰਿਤਸਰ ਰੋਡ ਤਰਨਤਾਰਨ ਦੇ ਕੋਲ ਪੁੱਜਾ ਤਾਂ ਅੰਮ੍ਰਿਤਸਰ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਬੱਸ ਨੇ ਸਿੱਧੀ ਟੱਕਰ ਟਰੈਕਟਰ 'ਚ ਮਾਰ ਦਿੱਤੀ, ਜਿਸ ਕਾਰਨ ਮੇਰਾ ਪਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਅ, ਜਿਸ ਦੀ ਇਲਾਜ ਦੌਰਾਨ 1 ਦਸੰਬਰ ਨੂੰ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮੇਰਾ ਪਤੀ ਉਕਤ ਆੜ੍ਹਤੀਆਂ ਕੋਲ ਟਰੈਕਟਰ ਚਲਾਉਂਦਾ ਸੀ ਪਰ ਉਕਤ ਆੜ੍ਹਤੀਆਂ ਨੇ ਮੇਰੇ ਪਤੀ ਦੀ ਇਕ ਵੀ ਵਾਰ ਜ਼ਖਮੀ ਹੋਣ ਉਪਰੰਤ ਬਾਤ ਨਹੀਂ ਪੁੱਛੀ ਅਤੇ ਨਾ ਹੀ ਉਸ ਦੇ ਇਲਾਜ ਵਾਸਤੇ ਕੋਈ ਮਾਲੀ ਸਹਾਇਤਾ ਦਿੱਤੀ। ਮੈਂ ਆਪਣੇ ਪਤੀ ਦਾ ਜੋ ਇਲਾਜ ਕਰਵਾਇਆ ਹੈ, ਉਹ ਮੈਂ ਆਪਣੇ ਸਕੇ-ਸਬੰਧੀ ਤੇ ਰਿਸ਼ਤੇਦਾਰਾਂ ਕੋਲੋਂ ਫੜ ਕੇ ਕਰਵਾਇਆ ਹੈ। ਧਰਨਾਕਾਰੀਆਂ ਤੇ ਪੀੜਤ ਪਰਿਵਾਰ ਦੀ ਮੰਗ ਦੇ ਆਧਾਰ 'ਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਆੜ੍ਹਤੀ ਨਿਤਿਨਦੀਪ ਸਿੰਘ ਅਤੇ ਸਾਹਿਲ ਅਰੋੜਾ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
360 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ, ਦੋਸ਼ੀ ਫਰਾਰ
NEXT STORY