ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ ਅਮਿਤ ਰਾਵਲ ਨੂੰ ਇਥੇ ਪਹੁੰਚਣ 'ਤੇ ਬਾਰ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਅਤੇ ਪ੍ਰਸਿੱਧ ਵਕੀਲ ਜੇ. ਐੱਸ. ਢਿੱਲੋਂ ਦੀ ਅਗਵਾਈ 'ਚ ਕੋਰਟ ਕੰਪਲੈਕਸ ਤਰਨਤਾਰਨ ਦੇ ਸਮੂਹ ਵਕੀਲਾਂ ਵੱਲੋਂ ਸਨਮਾਨਿਤ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਡਵੋਕੇਟ ਜੇ. ਐੱਸ. ਢਿੱਲੋਂ ਪ੍ਰਧਾਨ ਬਾਰ ਐਸੋਸੀਏਸ਼ਨ ਤਰਨਤਾਰਨ ਦੇ ਦੱਸਿਆ ਕਿ ਮਾਨਯੋਗ ਜੱਜ ਅਮਿਤ ਰਾਵਲ ਅੰਮ੍ਰਿਤਸਰ ਅਤੇ ਤਰਨਤਾਰਨ ਕੋਰਟ ਕੰਪਲੈਕਸਾਂ 'ਚ ਵਕੀਲਾਂ ਨਾਲ ਕਾਨੂੰਨੀ ਨੁਕਤਿਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਆਏ ਸਨ। ਉਨ੍ਹਾਂ ਵੱਲੋਂ ਵਕੀਲਾਂ ਨਾਲ ਕਾਨੂੰਨ ਸਬੰਧੀ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਐਡਵੋਕੇਟ ਜੇ. ਐੱਸ. ਢਿੱਲੋਂ ਨੇ ਦੱਸਿਆ ਕਿ ਜੱਜ ਅਮਿਤ ਰਾਵਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ (ਅੰਮ੍ਰਿਤਸਰ) ਅਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦਰਸ਼ਨ ਦਿਦਾਰੇ ਕਰਨ ਤੋਂ ਇਲਾਵਾ ਜਲਿਆਂਵਾਲੇ ਬਾਗ ਦਾ ਦੌਰਾ ਵੀ ਕੀਤਾ ਗਿਆ। ਢਿੱਲੋਂ ਨੇ ਦੱਸਿਆ ਕਿ ਜੱਜ ਅਮਿਤ ਰਾਵਲ ਪੰਜਾਬ ਦੇ ਉਕਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਜਿਥੇ ਬਹੁਤ ਖੁਸ਼ ਹੋਏ ਉਥੇ ਹੀ ਉਹ ਜਲਿਆਂਵਾਲਾ ਬਾਗ ਦਾ ਸ਼ਾਕਾ ਸੁਣ ਕੇ ਭਾਵੁਕ ਵੀ ਹੋਏ। ਇਸ ਮੌਕੇ ਜੋਗਾ ਸਿੰਘ ਸੰਧੂ, ਗੁਰਮੀਤ ਸਿੰਘ ਪੱਟੀ, ਐੱਸ. ਪੀ. ਸਿੰਘ ਲਹਿਰੀ, ਅਮਰਿੰਦਰਜੀਤ ਸਿੰਘ, ਅੰਮ੍ਰਿਤਬੀਰ ਸਿੰਘ, ਇੰਦਰਜੀਤ ਸਿੰਘ ਹਾਂਡਾ, ਸੰਗਰਾਮਜੀਤ ਸਿੰਘ, ਐੱਚ. ਐੱਸ. ਸੰਧਾਵਾਲੀਆ, ਗੁਰਮਿੰਦਰ ਸਿੰਘ ਵਾਲੀਆ, ਭੁਪਿੰਦਰ ਸਿੰਘ ਚਾਵਲਾ, ਜੋਗਿੰਦਰ ਸਿੰਘ ਬਾਵਾ, ਐੱਚ. ਐੱਸ. ਚੋਪੜਾ, ਜਗਦੀਪ ਸਿੰਘ, ਜਸਵਿੰਦਰ ਸਿੰਘ, ਸਟਾਲਨਜੀਤ ਸਿੰਘ, ਸਤਵੰਤ ਸਿੰਘ ਚੀਮਾ, ਬਲਬੀਰ ਸਿੰਘ ਸਲੂਜਾ, ਅਕੁੰਸ਼ ਸੂਦ, ਹਰਪ੍ਰੀਤ ਸਿੰਘ ਸੰਧੂ ਆਦਿ ਸਮੇਤ ਹੋਰਨਾ ਵਕੀਲਾਂ ਵੱਲੋਂ ਜੱਜ ਨੂੰ ਜੀ ਆਇਆਂ ਆਖਿਆ ਗਿਆ।
ਸ਼ਹਿਰ ਜਲੰਧਰ ਲੁਧਿਆਣਾ, ਅੰਮ੍ਰਿਤਸਰ ਤੋਂ ਵੀ ਵੱਧ ਹੋਇਆ ਪ੍ਰਦੂਸ਼ਿਤ
NEXT STORY