ਜਲੰਧਰ— ਖੂਬਸੂਰਤ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਜਲੰਧਰ ਦੀ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਜੇਕਰ ਲੋਕ ਅਜੇ ਵੀ ਨਾ ਸੰਭਲੇ ਤਾਂ ਇਥੇ ਰਹਿਣਾ ਹੀ ਮੁਸ਼ਕਿਲ ਹੋ ਜਾਵੇਗਾ। ਸਰਕਿਟ ਹਾਊਸ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਂਬੀਏਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਏ. ਏ. ਕਿਊ. ਐੱਮ. ਐੱਸ) ਦੇ ਮੁਤਾਬਕ ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਤੋਂ ਵੱਧ ਪ੍ਰਦੂਸ਼ਣ ਹੁਣ ਜਲੰਧਰ ਦੀ ਹਵਾ 'ਚ ਹੈ। 85 ਲੱਖ ਦੀ ਲਾਗਤ ਨਾਲ ਬਣਿਆ ਮਾਨੀਟਰਿੰਗ ਸਟੇਸ਼ਨ ਲਗਾਤਾਰ ਸਟੇਸ਼ਨ ਤੋਂ ਪਹਿਲਾਂ ਦਿਨ ਰਿਕਾਰਡ ਹੋਈ ਰੀਡਿੰਗ 'ਚ ਦੋ ਕੰਟੈਂਟ ਜ਼ੀਰੋ ਤੋਂ ਵੀ ਉਪਰ ਪਾਏ ਗਏ ਹਨ। ਇਨ੍ਹਾਂ ਦੇ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਪ੍ਰਦੂਸ਼ਣ ਕਣ ਸਾਹ ਵੱਲੋਂ ਸਿੱਧਾ ਫੇਫੜਿਆਂ 'ਚ ਜਾ ਰਿਹਾ ਹੈ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਟੇਸ਼ਨ ਇੰਜੀਨੀਅਰਿੰਗ ਜੀਤੇਂਦਰ ਕੁਮਾਰ ਮੁਤਾਬਕ ਸਟੇਸ਼ਨ ਹਰੇਕ ਘੰਟੇ 'ਚ ਹਵਾ ਦੀ ਕੁਆਲਿਟੀ ਟੈਸਟ ਕਰ ਲੈਂਦਾ ਹੈ। ਛੱਤ 'ਤੇ ਲੱਗੇ ਉਪਕਰਣ ਹਵਾ ਦਾ ਸੈਂਪਲ ਲੈਣ 'ਚ 5 ਮਿੰਟ ਲਗਾਉਂਦੇ ਹਨ। ਅਗਲੇ 50 ਮਿੰਟਾਂ ਤੱਕ ਸਾਰੇ ਰਸਾਇਣਕ ਅਤੇ ਹੋਰ ਟੈਸਟ ਕੀਤੇ ਜਾਂਦੇ ਹਨ। ਸੈਂਪਲ ਸਿੱਧੇ ਵੱਖ-ਵੱਖ ਟੈਸਟ ਮਸ਼ੀਨਾਂ 'ਚ ਚਲੇ ਜਾਂਦੇ ਹਨ। ਆਖਿਰ ਦੇ 5 ਮਿੰਟ 'ਚ ਟੈਸਟ ਦੇ ਨਤੀਜੇ ਆ ਜਾਂਦੇ ਹਨ। ਇੰਟਰਨੈੱਟ ਦੇ ਮੱਧ ਨਾਲ ਰਿਜ਼ਲਟ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ ਸ਼ੇਅਰ ਕੀਤਾ ਜਾਂਦਾ ਹੈ।
ਪਾਰਟੀਕੁਲਰ ਮੈਟਰ 'ਚ ਮਾਪਿਆ ਜਾਂਦਾ ਹੈ ਪ੍ਰਦੂਸ਼ਣ
ਪ੍ਰਦੂਸ਼ਣ ਕਣਾਂ ਨੂੰ ਪੀ. ਐੱਮ.(ਪਾਰਟੀਕੁਲਰ ਮੈਟਰ) 'ਚ ਮਾਪਿਆ ਜਾਂਦਾ ਹੈ। ਇਸ ਦੀ ਦੋ ਕੈਟਾਗਿਰੀ ਪੀ. ਐੱਮ.10 ਅਤੇ ਪੀ. ਐੱਮ-2.5 ਦਾ ਜਲੰਧਰ 'ਚ ਪੱਧਰ ਕਾਫੀ ਜ਼ਿਆਦਾ ਹੈ। ਮੰਗਲਵਾਰ ਨੂੰ ਪੀ. ਐੱਮ-2.5 ਦਾ ਪੱਧਰ 135 ਸੀ ਜੋਕਿ ਬੇਹੱਦ ਖਰਾਬ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਪੀ. ਐੱਮ-10 ਦਾ ਲੈਵਲ 218 ਸੀ ਜੋ ਇਹ ਮੱਧ ਕੈਟਾਗਿਰੀ 'ਚ ਆਉਂਦਾ ਹੈ। ਹਾਲਾਂਕਿ ਹੋਰ ਜ਼ਹਿਰੀਲੀ ਗੈਸਾਂ ਦਾ ਪੱਧਰ ਖਤਰਨਾਕ ਪੱਧਰ ਨਾਲੋਂ ਘੱਟ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਟ੍ਰੈਫਿਕ ਜ਼ਿਆਦਾ ਹੁੰਦੀ ਹੈ, ਇਸ ਲਈ ਦੁਪਹਿਰ ਤੱਕ ਪ੍ਰਦੂਸ਼ਣ ਵੱਧ ਰਹਿੰਦਾ ਹੈ।
ਜਲਦੀ ਹੀ ਆਨਲਾਈਨ ਉਪਲੱਬਧ ਹੋਵੇਗਾ ਅੰਕੜਾ
ਸਰਕਿਟ ਹਾਊਸ ਸਥਿਤ ਸਟੇਸ਼ਨ ਦੀ ਰਿਪੋਰਟ ਜਲਦੀ ਹੀ ਉਪਲੱਬਧ ਹੋਣੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ https://app.cpcbccr.com/aqi_india/ 'ਤੇ ਕਲਿਕ ਕਰਕੇ ਜਾਣਕਾਰੀ ਮਿਲੇਗੀ। ਫਿਲਹਾਲ ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੇ ਪ੍ਰਦੂਸ਼ਣ ਦਾ ਲੈਵਲ ਹੀ ਰਿਕਾਰਡ ਹੋ ਰਿਹਾ ਹੈ। ਮੰਗਲਵਾਰ ਜਲੰਧਰ ਇਨ੍ਹਾਂ ਤਿੰਨ ਸ਼ਹਿਰਾਂ ਤੋਂ ਵੀ ਵੱਧ ਪ੍ਰਦੂਸ਼ਿਤ ਰਿਹਾ ਸੀ।
ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਕਰਵਾਇਆ ਪਤੀ ਦਾ ਕਤਲ, ਦੋਸ਼ੀ ਗ੍ਰਿਫਤਾਰ
NEXT STORY