ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ /ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਖਿਡਾਰਣ ਕਮਲਪ੍ਰੀਤ ਕੌਰ ਦਾ ਅੱਜ ਪਿੰਡ ਕਬਰਵਾਲਾ ਪੁੱਜਣ ਤੇ ਪ੍ਰਸ਼ਾਸਨ ਅਤੇ ਇਲਾਕਾ ਵਾਸੀਆਂ ਵੱਲੋ ਭਰਵਾ ਸਵਾਗਤ ਕੀਤਾ ਗਿਆ।ਟੋਕੀਓ ਉਲੰਪਿਕ ਡਿਸਕਸ ਥਰੋਅਰ ਮੁਕਾਬਲੇ ਵਿਚ ਕਮਲਪ੍ਰੀਤ ਨੇ ਛੇਵਾਂ ਸਥਾਨ ਹਾਸਲ ਕੀਤਾ। ਭਾਵੇਂ ਉਹ ਪਹਿਲੇ ਤਿੰਨ ਸਥਾਨਾਂ ’ਚੋਂ ਕੋਈ ਤਮਗਾ ਨਹੀਂ ਲਿਆ ਸਕੀ ਪਰ ਉਹ ਉਲੰਪਿਕ ’ਚ ਛੇਵੇਂ ਸਥਾਨ ’ਤੇ ਰਹਿਣ ਵਾਲੀ ਪੰਜਾਬ ਦੀ ਪਹਿਲੀ ਡਿਸਕਸ ਥਰੋਅਰ ਹੈ।
ਇਹ ਵੀ ਪੜ੍ਹੋ : ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ
ਮਲੋਟ ਵਿਖੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਕਮਲਪ੍ਰੀਤ ਦਾ ਸਨਮਾਨ ਕੀਤਾ। ਮਲੋਟ ਤੋਂ ਖੁੱਲੀ ਗੱਡੀ ’ਚ ਸਵਾਰ ਹੋ ਕਿ ਪਿੰਡ ਕਬਰਵਾਲਾ ਵਿਖੇ ਪਹੁੰਚੀ ਕਮਲਪ੍ਰੀਤ ਕੌਰ ਦਾ ਸਵਾਗਤ ਕਰਨ ਲਈ ਕਮਲਪ੍ਰੀਤ ਦੇ ਘਰ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ, ਐੱਸ.ਐੱਸ.ਪੀ. ਡੀ ਸੁਡਰਵਿਲੀ, ਐੱਸ.ਡੀ.ਐੱਮ. ਗੋਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਅਰਵਿੰਦਰ ਜੀਤ ਕੌਰ ਪਹੁੰਚੇ ਤੇ ਕਮਲਪ੍ਰੀਤ ਦਾ ਸਨਮਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ, ਐੱਸ .ਐੱਸ.ਪੀ.ਡੀ. ਸੁਡਰਵਿਲੀ ਨੇ ਸੰਬੋਧਨ ਕਰਦਿਆਂ ਕਮਲਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ- ਸਰਕਾਰ ਆਉਣ 'ਤੇ ਦੇਵਾਂਗੇ 3 ਰੁਪਏ ਪ੍ਰਤੀ ਯੂਨਿਟ ਬਿਜਲੀ
ਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੇ ਹੀ ਰਚੀ ਸੀ ਲੁੱਟ ਦੀ ਸਾਜਿਸ਼, ਪੁਲਸ ਨੇ ਸਾਥੀਆਂ ਸਣੇ ਕੀਤਾ ਗ੍ਰਿਫ਼ਤਾਰ
NEXT STORY