ਜਲੰਧਰ, (ਸ਼ੋਰੀ)— ਦੇਰ ਸ਼ਾਮ ਬਸਤੀਆਂ ਇਲਾਕੇ ਵਿਚ ਪੈਂਦੇ ਨਿਜਾਤਮ ਨਗਰ ਦੀ ਗਲੀ ਨੰਬਰ 7 ਵਿਚ ਇਕ ਨੌਜਵਾਨ ਨੇ ਪੁਲਸ ਦੀ ਛਾਪੇਮਾਰੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ। ਉਕਤ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸਦੀ ਪਛਾਣ ਪੰਕਜ ਪੁੱਤਰ ਬ੍ਰਿਜ ਲਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ 17 ਸਾਲਾ ਨਾਬਾਲਗਾ ਨਾਲ ਖੰਨਾ ਨਿਵਾਸੀ ਨਿਤਿਨ ਨਾਮਕ ਨੌਜਵਾਨ ਸਕੂਲ ਵਿਚ ਪੜ੍ਹਦਾ ਸੀ। ਨਿਤਿਨ ਉਕਤ ਨਾਬਾਲਗਾ ਨੂੰ ਭਜਾ ਕੇ ਲੈ ਗਿਆ। ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਨਿਤਿਨ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਵਿਚ ਪਤਾ ਲੱਗਾ ਕਿ ਨਿਜਾਤਮ ਨਗਰ ਨਿਵਾਸੀ ਪੰਕਜ ਨੇ ਨਿਤਿਨ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਮੋਬਾਇਲ ਸਿਮ ਲੈ ਕੇ ਦੇਣ ਤੇ ਨਾਬਾਲਗਾ ਨੂੰ ਭਜਾਉਣ ਵਿਚ ਮਦਦ ਕੀਤੀ। ਪੁਲਸ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਬੀਤੇ ਦਿਨ ਪਹਿਲਾਂ ਨਿਤਿਨ ਅਤੇ ਨਾਬਾਲਗਾ ਪੰਕਜ ਦੇ ਘਰ ਆ ਕੇ ਰਹੇ ਸੀ ਅਤੇ ਪੰਕਜ ਨੇ ਉਨ੍ਹਾਂ ਨੂੰ ਕਿਤੇ ਲੁਕੋ ਕੇ ਰੱਖਿਆ ਹੋਇਆ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਅੱਜ ਪੁਲਸ ਪਾਰਟੀ ਨਾਲ ਪੰਕਜ ਦੇ ਘਰ ਛਾਪੇਮਾਰੀ ਕਰਨ ਪਹੁੰਚੇ।
ਪੰਕਜ ਤਾਂ ਮੌਕੇ 'ਤੇ ਮਿਲਿਆ ਨਹੀਂ ਪਰ ਪੁਲਸ ਨੇ ਉਸਦੇ ਭਰਾ ਨੂੰ ਜਾਂਚ ਲਈ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ 5 'ਚ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਪੰਕਜ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਜ਼ਹਿਰੀਲੀ ਦਵਾਈ ਨਿਗਲ ਲਈ। ਉਥੇ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਦੇ ਨੋਟਿਸ ਵਿਚ ਆਇਆ ਹੈ ਕਿ ਨਿਤਿਨ ਨਾਬਾਲਗਾ ਨਾਲ ਜਲੰਧਰ 'ਚ ਕਿਤੇ ਠਹਿਰਿਆ ਹੋਇਆ ਹੈ। ਪੁਲਸ ਦੇਰ ਰਾਤ ਤਕ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਨੇੜੇ-ਤੇੜੇ ਦੇ ਹੋਟਲਾਂ ਤੋਂ ਇਲਾਵਾ ਕਈ ਸਥਾਨਾਂ 'ਤੇ ਉਨ੍ਹਾਂ ਨੂੰ ਲੱਭ ਰਹੀ ਸੀ, ਹਾਲਾਂਕਿ ਹਸਪਤਾਲ ਵਿਚ ਦਾਖਲ ਪੰਕਜ ਦਾ ਕਹਿਣਾ ਸੀ ਕਿ ਉਸਨੂੰ ਪਤਾ ਨਹੀਂ ਸੀ ਕਿ ਉਸਦੇ ਦੋਸਤ ਨੇ ਅਜਿਹਾ ਕੰਮ ਕੀਤਾ ਹੈ। ਉਹ ਦੋਸਤ ਅਤੇ ਉਸਦੇ ਨਾਲ ਆਈ ਨਾਬਾਲਗਾ ਨੂੰ ਬੀਤੀ ਸ਼ਾਮ ਬਸਤੀ ਨੌ ਜਾ ਕੇ ਆਟੋ ਵਿਚ ਬਿਠਾ ਕੇ ਵਾਪਸ ਘਰ ਆ ਗਿਆ ਸੀ।
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ
NEXT STORY