ਪਠਾਨਕੋਟ, (ਸ਼ਾਰਦਾ)- ਜ਼ਿਲਾ ਬਾਰ ਐਸੋਸੀਏਸ਼ਨ ਦੇ ਸਭ ਤੋਂ ਮਹੱਤਵਪੂਰਨ ਪ੍ਰਧਾਨ ਅਹੁਦੇ ਲਈ ਚੋਣ ਸ਼ੁਰੂ ਹੋ ਗਈ ਹੈ। ਫਿਲਹਾਲ ਪ੍ਰਧਾਨ ਅਹੁਦੇ ਲਈ ਮੁਕਾਬਲਾ ਤਿਕੋਨਾ ਬਣਿਆ ਹੋਇਆ ਹੈ। ਨਾਮਜ਼ਦਗੀ ਦੀ ਅੰਤਿਮ ਤਰੀਕ ਤੋਂ 2 ਦਿਨ ਪਹਿਲਾਂ ਅੱਜ ਸੀਨੀਅਰ ਐਡਵੋਕੇਟ ਰਛਪਾਲ ਠਾਕੁਰ ਨੇ ਰਿਟਰਨਿੰਗ ਅਫ਼ਸਰ ਐਡਵੋਕੇਟ ਸੰਜੇ ਗੁਲਾਟੀ ਦੇ ਮੂਹਰੇ ਆਪਣਾ ਨਾਮਜ਼ਦਗੀ ਪੱਤਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਹੁਦੇ ਲਈ ਦਾਖਲ ਕਰਵਾਇਆ। ਉਨ੍ਹਾਂ ਨਾਲ ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਜੈ ਡਢਵਾਲ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਅਜੈ ਲਲੋਤਰਾ, ਸਾਬਕਾ ਸਕੱਤਰ ਐਡਵੋਕੇਟ ਕੁਨਾਲ ਚੌਹਾਨ, ਐਡਵੋਕੇਟ ਅਨੁਜ ਪੁਰੀ ਵੀ ਸਨ। ਹਾਲਾਂਕਿ ਨਾਮਜ਼ਦਗੀ ਲਈ ਫਿਲਹਾਲ 2 ਦਿਨ ਹੋਰ ਬਾਕੀ ਹਨ ਅਤੇ ਐਡਵੋਕੇਟ ਰਛਪਾਲ ਠਾਕੁਰ ਦੇ ਸਾਹਮਣੇ ਪ੍ਰਧਾਨ ਅਹੁਦੇ ਲਈ ਐਡਵੋਕੇਟ ਨਵਦੀਪ ਸੈਣੀ ਅਤੇ ਐਡਵੋਕੇਟ ਮਤਿੰਦਰ ਮਹਾਜਨ ਤਾਲ ਠੋਕ ਰਹੇ ਹਨ। ਅਜਿਹੇ 'ਚ ਜੇਕਰ ਨਾਮਜ਼ਦਗੀ ਭਰਨ, ਸਕਰੂਟਨੀ ਅਤੇ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਵਿਛੀ ਹੋਈ ਚੁਣਾਵੀ ਵਿਸਾਤ ਦੀ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਹੈ ਤਾਂ ਯਕੀਨੀ ਤੌਰ 'ਤੇ 6 ਅਪ੍ਰੈਲ ਨੂੰ ਬਾਰ ਐਸੋਸੀਏਸ਼ਨ ਦੇ ਹੋਰ ਅਹੁਦਿਆਂ ਨਾਲ ਲੀਡ ਅਹੁਦਾ ਪ੍ਰਧਾਨ ਦੀ ਹੋਣ ਵਾਲੀ ਚੋਣ ਰੋਮਾਂਚਕ ਹੋ ਸਕਦੀ ਹੈ।
ਅਜਿਹੇ 'ਚ ਤਿਕੋਨੇ ਮੁਕਾਬਲੇ 'ਚ ਤਿੰਨੋਂ ਹੀ ਪ੍ਰਬਲ ਅਹੁਦੇਦਾਰਾਂ ਦੇ ਮੂਹਰੇ ਦੀ ਲੜਾਈ ਦੇਖਣ ਨੂੰ ਮਿਲ ਸਕਦੀ ਹੈ, ਉਥੇ ਹੀ ਦੂਜੇ ਪਾਸੇ ਐਡਵੋਕੇਟ ਰਛਪਾਲ ਠਾਕੁਰ ਦੇ ਪ੍ਰਬਲ ਅਹੁਦੇਦਾਰ ਐਡਵੋਕੇਟ ਨਵਦੀਪ ਸੈਣੀ ਨੇ ਵੀ ਇਕ ਹੀ ਦਿਨ ਰਿਟਰਨਿੰਗ ਅਫਸਰ ਨੂੰ ਆਪਣਾ ਨਾਮਜ਼ਦਗੀ ਪੱਤਰ ਜਮ੍ਹਾ ਕਰਵਾ ਕੇ ਚੁਣਾਵੀ ਮਾਹੌਲ ਗਰਮਾ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨਾਲ ਰਮਨ ਪੁਰੀ, ਐੱਸ. ਐੱਸ. ਭੁੱਲਰ, ਰਾਜਦੀਪ ਸਿੰਘ, ਪ੍ਰੇਮ ਗੋਪਾਲ, ਲਲਿਤ ਡੋਗਰਾ, ਰੱਖਿਆ ਪੰਡਤ, ਵਿਨੋਦ ਧੀਮਾਨ ਵੀ ਸਨ। ਫਿਲਹਾਲ ਪ੍ਰਧਾਨ ਅਹੁਦੇ ਲਈ ਤਿੰਨ ਦਾਅਵੇਦਾਰ ਮੁਕਾਬਲੇ 'ਚ ਹਨ। ਅਜਿਹੇ 'ਚ ਕਿਸੇ ਇਕ ਦੀ ਜਿੱਤ ਦੀ ਭਵਿੱਖਵਾਣੀ ਕਰਨਾ ਲੋਹੇ ਦੇ ਚਨੇ ਚਬਾਉਣ ਬਰਾਬਰ ਹੈ। ਚੁਣਾਵੀ ਮਾਹਿਰ ਵੀ ਖੂਬ ਮੱਥਾ ਮਾਰ ਰਹੇ ਕਰ ਰਹੇ ਹਨ ਕਿ ਆਖਿਰ ਬਾਜ਼ੀ ਕਿਸ ਦੇ ਹੱਥ ਲੱਗੇਗੀ ਅਤੇ ਪ੍ਰਧਾਨ ਅਹੁਦੇ ਦੇ ਜੇਤੂ ਦਾ ਤਾਜ ਇਸ ਰੋਮਾਂਚਕ ਮੁਕਾਬਲੇ 'ਚ ਕਿਸ ਦੇ ਸਿਰ ਸਜੇਗਾ।
ਦਾਜ ਖਾਤਿਰ ਔਰਤ ਨਾਲ ਕੁੱਟ-ਮਾਰ ਕਰਨ ਸਬੰਧੀ ਕੇਸ ਦਰਜ
NEXT STORY