ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਵੱਲੋਂ ਅੱਜ ਪਿੰਡ ਢੱਡੇ ਵਿਚ ਇਕ ਝੋਲਾਛਾਪ ਡਾਕਟਰ ਨੂੰ ਬਿਨਾਂ ਲਾਇਸੰਸ ਪ੍ਰੈਕਟਿਸ ਕਰਦਿਆਂ ਕਾਬੂ ਕੀਤਾ ਹੈ। ਵਿਭਾਗ ਨੇ ਦੁਕਾਨ ਵਿਚੋਂ 19 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਕਰ ਕੇ ਜਿਥੇ ਸੀਲ ਕਰ ਦਿੱਤੀਆਂ ਹਨ, ਉਥੇ ਹੀ ਅਗਲੇਰੀ ਕਾਰਵਾਈ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਡਰੱਗਜ਼ ਕੰਟਰੋਲਰ ਅਫਸਰ ਅਮਰਪਾਲ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਢੱਡੇ ਵਿਚ ਸਥਿਤ ਕੁਲਜੀਤ ਕਲੀਨਿਕ 'ਤੇ ਛਾਪੇਮਾਰੀ ਕੀਤੀ ਗਈ। ਮੌਕੇ 'ਤੇ ਕਲੀਨਿਕ 'ਤੇ ਤਾਇਨਾਤ ਵਿਅਕਤੀ ਵੱਲੋਂ ਕੋਈ ਲਾਇਸੰਸ ਨਹੀਂ ਦਿਖਾਇਆ ਗਿਆ ਅਤੇ ਨਾ ਹੀ ਦੁਕਾਨ ਵਿਚ ਪਈਆਂ 19 ਤਰ੍ਹਾਂ ਦੀਆਂ ਦਵਾਈਆਂ ਦਾ ਕੋਈ ਬਿੱਲ ਦਿਖਾ ਸਕਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਮਾਣਯੋਗ ਸੀ. ਜੇ. ਐੱਮ. ਕੋਰਟ ਵਿਚ ਬਰਾਮਦ ਹੋਇਆ ਰਿਕਾਰਡ ਪੇਸ਼ ਕਰ ਕੇ ਕਾਰਵਾਈ ਆਰੰਭੀ ਜਾਵੇਗੀ। ਮੱਲ੍ਹੀ ਨੇ ਦੱਸਿਆ ਕਿ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਉਕਤ ਝੋਲਾਛਾਪ ਵਿਅਕਤੀ ਬਿਨਾਂ ਲਾਇਸੰਸ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਿਨਾਂ ਲਾਇਸੰਸ ਪ੍ਰੈਕਟਿਸ ਕਰਨ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਮੌਕੇ ਸਹਾਇਕ ਪੰਡਿਤ ਅਖਲੇਸ਼ ਸ਼ਰਮਾ ਵੀ ਮੌਜੂਦ ਸਨ।
ਪੁਲਸ ਨਾਕੇ ਨੇੜੇ ਔਰਤ ਨਾਲ ਲੁੱਟ-ਖੋਹ
NEXT STORY