ਜਲੰਧਰ, (ਪ੍ਰੀਤ)- ਦਿੱਲੀ ਤੋਂ 'ਹਾਰਲਿਕਸ ਓਇਟਸ' ਦੇ ਪੈਕੇਟਾਂ 'ਚ ਚੂਰਾ-ਪੋਸਤ ਛੁਪਾ ਕੇ ਜਲੰਧਰ, ਕਪੂਰਥਲਾ ਖੇਤਰ 'ਚ ਸਪਲਾਈ ਕਰਨ ਵਾਲੇ ਪੀ. ਆਰ. ਟੀ. ਸੀ. ਦੀ ਬੱਸ ਦੇ ਡਰਾਈਵਰ-ਕੰਡਕਟਰ ਅਤੇ ਉਨ੍ਹਾਂ ਦੇ 2 ਸਪਲਾਇਰਾਂ ਨੂੰ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ 4 ਸਮੱਗਲਰਾਂ ਤੋਂ ਪੁਲਸ ਨੇ ਕੁੱਲ 20 ਕਿਲੋ ਚੂਰਾ-ਪੋਸਤ ਤੇ 20,000 ਨਕਦ ਬਰਾਮਦ ਕੀਤੇ ਹਨ। ਪੁਲਸ ਨੇ ਪੀ. ਆਰ. ਟੀ. ਸੀ. ਦੀ ਬੱਸ ਵੀ ਜ਼ਬਤ ਕੀਤੀ ਹੈ।
ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਚਲਾਈ ਮੁਹਿੰਮ ਤਹਿਤ ਥਾਣਾ ਭੋਗਪੁਰ 'ਚ ਤਾਇਨਾਤ ਏ. ਐੱਸ. ਆਈ. ਪਰਮਜੀਤ ਸਿੰਘ, ਡੀ. ਐੱਸ. ਪੀ. ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਕੰਮ ਕਰਦੇ ਹੋਏ ਚੂਰਾ-ਪੋਸਤ ਸਮੱਗਲਰ ਮੱਖਣ ਸਿੰਘ ਉਰਫ ਲਾਲੀ ਪੁੱਤਰ ਹਰਭਜਨ ਸਿੰਘ ਵਾਸੀ ਦੀਪ ਨਗਰ ਜਲੰਧਰ ਕੈਂਟ ਨੂੰ ਪਿੰਡ ਡੱਲੀ ਦੇ ਨੇੜਿਓਂ ਅਤੇ ਅਸ਼ਵਨੀ ਕੁਮਾਰ ਉਰਫ ਰੋਮੀ ਪੁੱਤਰ ਮੁਕੇਸ਼ ਕੁਮਾਰ ਵਾਸੀ ਨਿਊ ਦਸਮੇਸ਼ ਨਗਰ ਜਲੰਧਰ ਨੂੰ ਅੱਡਾ ਬਿਆਸ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦੇ ਕੋਲੋਂ ਪੁਲਸ ਟੀਮ ਨੇ 5-5 ਕਿਲੋ ਚੂਰਾ-ਪੋਸਤ ਬਰਾਮਦ ਕੀਤਾ। ਦੋਸ਼ੀਆਂ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਉਨ੍ਹਾਂ ਨੂੰ ਚੂਰਾ-ਪੋਸਤ ਪੀ. ਆਰ. ਟੀ. ਸੀ. ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਵਲੋਂ ਸਪਲਾਈ ਕੀਤਾ ਜਾਂਦਾ ਸੀ।
ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਤੁਰੰਤ ਪੀ. ਆਰ. ਟੀ. ਸੀ. ਦੀ ਬੱਸ ਦੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰਾਜੋਕੇ ਤਰਨਤਾਰਨ ਅਤੇ ਕੰਡਕਟਰ ਰੂਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਦਬੁਰਜੀ, ਮਜੀਠਾ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਬੱਸ ਦੇ ਕੈਬਿਨ 'ਚੋਂ 'ਹਾਰਲਿਕਸ ਓਇਟਸ' ਦੇ ਪੈਕੇਟ ਬਰਾਮਦ ਕੀਤੇ ਗਏ। ਜਾਂਚ ਦੌਰਾਨ ਇਨ੍ਹਾਂ ਪੈਕੇਟਾਂ 'ਚੋਂ 10 ਕਿਲੋ ਚੂਰਾ-ਪੋਸਤ, 20 ਹਜ਼ਾਰ ਰੁਪਏ ਨਕਦ ਤੇ ਟਿਕਟ ਕੱਟਣ ਵਾਲੀ ਇਲੈਕਟ੍ਰਾਨਿਕਸ ਮਸ਼ੀਨ ਬਰਾਮਦ ਕੀਤੀ ਗਈ।
ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਤੋਂ ਕਪੂਰਥਲਾ ਰੂਟ 'ਤੇ ਬੱਸ ਲੈ ਜਾਂਦੇ ਸਨ। ਦੋਸ਼ੀ ਦਿੱਲੀ ਮੈਟਰੋ ਸਟੇਸ਼ਨ 'ਤੇ ਸਮੱਗਲਰਾਂ ਤੋਂ ਚੂਰਾ-ਪੋਸਤ ਲਿਆਉਂਦੇ ਅਤੇ ਇਥੇ ਆਪਣੇ ਨੈੱਟਵਰਕ 'ਚ ਸ਼ਾਮਲ ਸਮੱਗਲਰਾਂ ਨੂੰ ਸਪਲਾਈ ਕਰਦੇ ਸਨ। ਪੁਲਸ ਨੇ ਡਰਾਈਵਰ-ਕੰਡਕਟਰ ਦੀ ਗ੍ਰਿਫਤਾਰੀ ਸਬੰਧੀ ਪੀ. ਆਰ. ਟੀ. ਸੀ. ਮੈਨੇਜਮੈਂਟ ਨੂੰ ਸੂਚਿਤ ਕੀਤਾ ਹੈ।
ਸਸਪੈਂਡ ਕੀਤੇ ਐੱਸ. ਈਜ਼ ਨੂੰ ਨਵਜੋਤ ਸਿੱਧੂ ਨੇ ਚੰਡੀਗੜ੍ਹ ਬੁਲਾਇਆ
NEXT STORY