ਹਰੀਕੇ, (ਸੋਢੀ)- ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਦਿਨ-ਬ-ਦਿਨ ਵੱਧ ਤੋਂ ਵੱਧ ਬੂਰ ਪੈ ਰਿਹਾ ਹੈ। ਜਿਸਦੇ ਤਹਿਤ ਥਾਣਾ ਹਰੀਕੇ ਦੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਹਰੀਕੇ ਦੇ ਮੁਖੀ ਪ੍ਰਭਦੀਪ ਸਿੰਘ ਗਿੱਲ ਨੇ ਦੱਸਿਆ ਕਿ ਏ.ਐੱਸ.ਆਈ. ਹਰਦਿਆਲ ਸਿੰਘ ਪੁਲਸ ਪਾਰਟੀ ਸਮੇਤ ਦਾਣਾ ਮੰਡੀ ਹਰੀਕੇ ਬੂਹ ਰੋਡ ਨਵਾਂ ਬਾਈਪਾਸ ’ਤੇ ਪ੍ਰਾਈਵੇਟ ਵ੍ਹੀਕਲਾਂ ’ਤੇ ਪੱਕੀ ਸਡ਼ਕ ਜਾ ਰਹੇ ਸਨ ਅਤੇ ਸਾਹਮਣੇ ਆਉਂਦਿਆਂ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਹੱਥ ਵਿਚ ਫਡ਼ੇ ਲਿਫਾਫਿਆ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਜਿਨ੍ਹਾਂ ਨੂੰ ਏ.ਐੱਸ.ਆਈ. ਨੇ ਪੁਲਸ ਪਾਰਟੀ ਦੀ ਮਦਦ ਨਾਲ ਕਾਬੂ ਕਰ ਕੇ ਦੋਵਾਂ ਦੀ ਪਹਿਚਾਣ ਜਾਣਨੀ ਚਾਹੀ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਪ੍ਰਿਤਪਾਲ ਸਿੰਘ ਉਰਫ ਪ੍ਰੀਤੂ ਪੁੱਤਰ ਕੁਲਵਿੰਦਰ ਸਿੰਘ ਅਤੇ ਦੂਜੇ ਨੇ ਆਪਣਾ ਨਾਮ ਜਰਨੈਲ ਸਿੰਘ ਪੁੱਤਰ ਭਜਨ ਸਿੰਘ ਦੋਵੇਂ ਕੌਮ ਮਜ਼੍ਹਬੀ ਸਿੱਖ ਵਾਸੀ ਹਰੀਕੇ ਵਜੋਂ ਹੋਈ। ਇਨ੍ਹਾਂ ਕੋਲੋਂ 200 ਨਸ਼ੇ ਵਾਲੇ ਕੈਪਸੂਲ ਬਿਨਾ ਲੇਬਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਦੂਜੇ ਕੋਲੋਂ ਵੀ 200 ਨਸ਼ੇ ਵਾਲੇ ਕੈਪਸੂਲ ਫਡ਼ੇ ਗਏ। ਦੋਵਾਂ ਵਿਅਕਤੀਆਂ ਖਿਲਾਫ 22,61,85, ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।
ਪਿੰਡ ਕੰਡਾਲਾ ਦੇ ਦਲਿਤ ਮੁਹੱਲੇ ’ਚ ਤਿੰਨ ਮਹੀਨਿਆਂ ਤੋਂ ਨਹੀਂ ਪਹੁੰਚ ਰਿਹਾ ਪਾਣੀ
NEXT STORY