ਜਲੰਧਰ, (ਮਹੇਸ਼)— ਮਦਾਰ ਥਾਣੇ ਦੇ ਨੇੜੇ ਨਿੱਕੂ ਨਾਮਕ ਸਮੱਗਲਰ ਨੇ ਪੁਲਸ ਪਾਰਟੀ ਨੂੰ ਵੇਖਦਿਆਂ ਹੀ ਹੱਥ ਵਿਚ ਫੜਿਆ ਲਿਫਾਫਾ ਹੇਠਾਂ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜੰਡੂਸਿੰਘਾ ਪੁਲਸ ਚੌਕੀ ਦੇ ਇੰਚਾਰਜ ਪਰਮਿੰਦਰ ਸਿੰਘ ਤੇ ਏ. ਐੱਸ. ਆਈ. ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਉਸ ਨੂੰ ਕੁਝ ਦੂਰੀ ਤੋਂ ਹੀ ਕਾਬੂ ਕਰ ਲਿਆ। ਫੜੇ ਜਾਣ ’ਤੇ ਨਿੱਕੂ ਨੇ ਆਪਣਾ ਪੂਰਾ ਨਾਂ ਮਨਵਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਭਗਵਾਨਪੁਰ ਥਾਣਾ ਆਦਮਪੁਰ ਜਲੰਧਰ ਦੱਸਿਆ। ਉਸਦੇ ਲਿਫਾਫੇ ਵਿਚੋਂ 17 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ ਦੋ ਟੀਕੇ ਬਰਾਮਦ ਹੋਏ। ਜੰਡੂਸਿੰਘਾ ਚੌਕੀ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਿੱਕੂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਉਸ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੈ, ਜਿਸ ਵਿਚ ਉਹ ਜੇਲ ਵੀ ਜਾ ਚੁੱਕਾ ਹੈ।
8 ਸਾਲ 'ਚ ਹਵਾਈ ਫੌਜ ਦੇ 45 ਮਿਗ ਕ੍ਰੈਸ਼, 150 ਤੋਂ ਵੱਧ ਜਹਾਜ਼ 40-50 ਸਾਲ ਪੁਰਾਣੇ
NEXT STORY