ਅੰਮ੍ਰਿਤਸਰ, (ਦਲਜੀਤ)- ਪੰਜਾਬ ’ਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਭਿਆਨਕ ਬੀਮਾਰੀਆਂ ਨੇ ਜਕਡ਼ ਲਿਆ ਹੈ। ਨਸ਼ੇ ਦੀ ਦਲਦਲ ’ਚ ਫਸੀ ਨੌਜਵਾਨ ਪੀਡ਼੍ਹੀ ਹੈਪੇਟਾਈਟਸ-ਸੀ ਦੀ ਸ਼ਿਕਾਰ ਹੋ ਰਹੀ ਹੈ। ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਵਾ ਰਹੇ 65 ਮਰੀਜ਼ਾਂ ’ਚੋਂ 45 ਹੈਪੇਟਾਈਟਸ-ਸੀ (ਕਾਲਾ ਪੀਲੀਆ) ਤੋਂ ਗ੍ਰਸਤ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਅਭਿਆਨ ਛੇਡ਼ਿਆ ਗਿਆ ਹੈ, ਜਿਸ ਤਹਿਤ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਵੱਡੇ ਪੱਧਰ ’ਤੇ ਪ੍ਰਬੰਧਕੀ ਅਧਿਕਾਰੀਆਂ ਦੇ ਸਹਿਯੋਗ ਨਾਲ ਨੌਜਵਾਨ ਨਸ਼ਾ ਛੱਡਣ ਦੀ ਇੱਛਾ ਨਾਲ ਭਰਤੀ ਹੋ ਰਹੇ ਹਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦੀ ਗੱਲ ਕਰੀਏ ਤਾਂ ਇਥੇ ਹੁਣ ਤੱਕ 65 ’ਚੋਂ 45 ਮਰੀਜ਼ ਹੈਪੇਟਾਈਟਸ-ਸੀ ਦੇ ਪਾਏ ਗਏ ਹਨ। ਇਨ੍ਹਾਂ ਮਰੀਜ਼ਾਂ ਨੂੰ ਨਸ਼ਾ ਛੁਡਵਾਉਣ ਦੇ ਨਾਲ-ਨਾਲ ਹੈਪੇਟਾਈਟਸ-ਸੀ ਦਾ ਇਲਾਜ ਵੀ ਦਿੱਤਾ ਜਾ ਰਿਹਾ ਹੈ। ਨਸ਼ਾ ਮੁਕਤੀ ਕੇਂਦਰ ਦੇ ਮੁਖੀ ਡਾ. ਪੀ. ਡੀ. ਗਰਗ ਕਹਿੰਦੇ ਹਨ ਕਿ ਇਕ ਹੀ ਸਰਿੰਜ ਦੀ ਵਰਤੋਂ ਕਰਨ ਨਾਲ ਹੈਪੇਟਾਈਟਸ-ਸੀ ਤੋਂ ਇਲਾਵਾ ਐੱਚ. ਆਈ. ਵੀ. ਏਡਸ ਵਰਗਾ ਖਤਰਨਾਕ ਰੋਗ ਵੀ ਹੋ ਸਕਦਾ ਹੈ।
ਨਸ਼ਾ ਵੱਡਾ ਮੁੱਦਾ, ਸਾਰਿਆਂ ਨੂੰ ਮਿਟਾਉਣਾ ਹੋਵੇਗਾ ਇਹ ਕਲੰਕ : ਆਰ. ਟੀ. ਆਈ. ਕਰਮਚਾਰੀ ਜੈ ਗੋਪਾਲ ਲਾਲੀ ਤੇ ਰਜਿੰਦਰ ਸ਼ਰਮਾ ਰਾਜੂ ਦਾ ਕਹਿਣਾ ਹੈ ਕਿ ਨਸ਼ਾ ਸਮੱਗਲਰਾਂ ਨੂੰ ਨਕੇਲ ਪਾਉਣੀ ਪੁਲਸ ਲਈ ਚੁਣੌਤੀਪੂਰਨ ਹੈ। ਨਸ਼ਾ ਸਮੱਗਲਰਾਂ ਖਿਲਾਫ ਵਿਆਪਕ ਅਭਿਆਨ ਚਲਾਉਣ ਦੀ ਜ਼ਰੂਰਤ ਹੈ। ਸ਼ਹਿਰ ਦੇ ਸਲੱਮ ਖੇਤਰਾਂ ਤੋਂ ਉਠਣ ਵਾਲਾ ਨਸ਼ੇ ਦਾ ਧੂੁੰਆਂ ਪੂਰੇ ਪੰਜਾਬ ਨੂੰ ਬਰਬਾਦੀ ਕੰਢੇ ਪਹੁੰਚਾ ਰਿਹਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਨੇ ਨਸ਼ਿਅਾਂ ਖਿਲਾਫ ਜੋ ਅਭਿਆਨ ਚਲਾਇਆ ਹੈ ਉਸ ਦਾ ਸਾਕਾਰਾਤਮਕ ਅਸਰ ਦਿਸ ਰਿਹਾ ਹੈ। ਪੰਜਾਬ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਰਾਜਨੀਤੀ ਤੋਂ ਉੁਪਰ ਉਠ ਕੇ ਨਸ਼ੇ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।
ਪੰਜਾਬ ਰੋਡਵੇਜ਼/ਪਨਬੱਸ ਦੇ ਬੇੜੇ 'ਚ 333 ਸਧਾਰਨ ਬੱਸਾਂ ਸ਼ਾਮਲ ਹੋਣਗੀਆਂ : ਅਰੁਣਾ ਚੌਧਰੀ
NEXT STORY