ਜਲੰਧਰ (ਮਹੇਸ਼)— ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਰਿਆਂ ਨੂੰ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਹ ਸ਼ਬਦ ਡੀ. ਐੱਸ. ਪੀ. ਆਦਮਪੁਰ ਗੁਰਵਿੰਦਰ ਸਿੰਘ ਸੰਧੂ ਨੇ ਸ਼ਨੀਵਾਰ ਨੂੰ ਜ਼ਿਲਾ ਦਿਹਾਤੀ ਪੁਲਸ ਥਾਣਾ ਪਤਾਰਾ ਵਿਚ ਐੱਸ. ਐੱਚ. ਓ. ਪਤਾਰਾ ਸੁਰਜੀਤ ਸਿੰਘ ਮਾਂਗਟ ਦੀ ਅਗਵਾਈ ਵਿਚ ਆਯੋਜਿਤ ਪੁਲਸ ਪਬਲਿਕ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕੰਮ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਲਈ ਪਤਾਰਾ ਪੁਲਸ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਈਮਾਨਦਾਰੀ ਨਾਲ ਨਿਭਾਉਣ ਲਈ ਵੀ ਜ਼ੋਰ ਦਿੱਤਾ।
ਐੱਸ. ਐੱਚ. ਓ. ਪਤਾਰਾ ਸੁਰਜੀਤ ਸਿੰਘ ਮਾਂਗਟ ਨੇ ਬੈਠਕ ਵਿਚ ਆਏ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਥਾਣਾ ਪਤਾਰਾ ਦੀ ਪੁਲਸ 24 ਘੰਟੇ ਉਨ੍ਹਾਂ ਦੀ ਸੇਵਾ ਵਿਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜੇਕਰ ਥਾਣੇ ਵਿਚ ਕੋਈ ਮੁਲਾਜ਼ਮ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ। ਇਸ ਮੌਕੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡਾਂ ਦੇ ਪੰਚ-ਸਰਪੰਚ, ਬਲਾਕ ਸੰਮਤੀ ਦੇ ਜ਼ਿਲਾ ਪ੍ਰੀਸ਼ਦ ਮੈਂਬਰ, ਨੰਬਰਦਾਰ ਤੇ ਹੋਰ ਮੋਹਤਬਰ ਵਿਅਕਤੀ ਪੁੱਜੇ ਹੋਏ ਸਨ ਜਿਨ੍ਹਾਂ ਵਿਚ ਮੁੱੱਖ ਤੌਰ 'ਤੇ ਸ਼ਾਮਲ ਵਿਜੇ ਕੁਮਾਰ ਅਰੋੜਾ ਬੋਲੀਨਾ ਦੋਆਬਾ, ਸੁਖਵਿੰਦਰ ਕੋਟਲੀ, ਹਰਗੋਬਿੰਦ ਸਿੰਘ ਸੰਧਰ ਕੋਟਲੀ ਥਾਨ ਸਿੰਘ, ਜਸਵੰਤ ਸਿੰਘ ਬਾਂਸਲ ਨੰਗਲ ਫਤਿਹ ਖਾਂ, ਪਰਗਟ ਸਿੰਘ ਸੰਧੂ ਪਤਾਰਾ, ਗੁਰਨਾਮ ਸਿੰਘ ਧਨੋਆ ਚਾਂਦਪੁਰੀ, ਗਰੀਬਦਾਸ, ਲਖਵਿੰਦਰ ਬੰਗੜ ਭੋਜੋਵਾਲ, ਮੰਗੂ ਰਾਮ ਤੱਲ੍ਹਣ, ਸ਼ਲਿੰਦਰਪਾਲ ਚਾਂਦਪੁਰ, ਸੁਰਜੀਤ ਰਾਮ ਕੋਟਲੀ, ਤਰਸੇਮ ਲਾਲ ਪਵਾਰ ਜੈਤੇਵਾਲ, ਗੁਰਦੀਪ ਸਿੰਘ ਫਗੂੜਾ, ਮੋਹਣ ਲਾਲ ਬਾਘਾ ਬੋਲੀਨਾ ਦੋਆਬਾ, ਹਰਪ੍ਰੀਤ ਭੁੱਲਰ ਕੋਟਲੀ, ਰੋਸ਼ਨ ਲਾਲ ਮੁਜ਼ੱਫਰਪੁਰ ਆਦਿ ਸ਼ਾਮਲ ਸਨ।
ਪਾਰਲੇ-ਜੀ ਕੰਪਨੀ ਬਿਸਕੁਟ ਦੇ ਗੋਦਾਮ 'ਚ ਲੱਗੀ ਅੱਗ
NEXT STORY