ਕੋਟਕਪੂਰਾ (ਨਰਿੰਦਰ, ਭਾਵਿਤ) - ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਤੇ ਲਾਪ੍ਰਵਾਹੀ ਕਾਰਨ ਸਰਕਾਰ ਅਤੇ ਟ੍ਰੈਫਿਕ ਪੁਲਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੜਕੀ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਥੇ ਹੋਰ ਵੱਖ-ਵੱਖ ਕਾਰਨਾਂ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ, ਉਥੇ ਵੇਖਣ ਵਿਚ ਆਇਆ ਹੈ ਕਿ ਓਵਰਲੋਡ (ਵਾਧੂ ਭਾਰ) ਵਾਹਨਾਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਹਨ।
ਸੜਕ 'ਤੇ ਚਲਦਿਆਂ ਹਾਦਸੇ ਦਾ ਸ਼ਿਕਾਰ ਹੋਏ ਜਾਂ ਹਾਦਸੇ ਦਾ ਕਾਰਨ ਬਣੇ ਤੂੜੀ ਤੇ ਫੱਕ ਦੇ ਨਾਲ ਲੱਦੇ ਹੋਏ ਟਰੱਕ ਅਕਸਰ ਹੀ ਸੜਕਾਂ 'ਤੇ ਖੜ੍ਹੇ ਵੇਖੇ ਜਾ ਸਕਦੇ ਹਨ। ਨਿਰਧਾਰਤ ਮਾਤਰਾ ਤੋਂ ਵੱਧ ਭਾਰ ਲੱਦ ਕੇ ਇਕ ਚੱਕਰ ਵਿਚ ਵੱਧ ਪੈਸੇ ਕਮਾਉਣ ਦੀ ਲਾਲਸਾ ਵਿਚ ਅਜਿਹਾ ਕੀਤਾ ਜਾਂਦਾ ਹੈ, ਜੋ ਇਨ੍ਹਾਂ ਤੇ ਦੂਜੇ ਵਾਹਨਾਂ 'ਤੇ ਸਵਾਰ ਲੋਕਾਂ ਦੀ ਜਾਨ ਲਈ ਖਤਰਾ ਬਣਦਾ ਹੈ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਵਾਹਨਾਂ 'ਚ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਭਾਰ ਲੱਦਣ ਦਾ ਰੁਝਾਨ ਬਣ ਗਿਆ ਹੈ।
ਇਹ ਓਵਰਲੋਡ ਵਾਹਨ ਹਾਦਸਿਆਂ ਦਾ ਕਾਰਨ ਬਣਨ ਦੇ ਨਾਲ-ਨਾਲ ਆਵਾਜਾਈ 'ਚ ਵਿਘਨ ਪਾਉਂਦੇ ਹਨ ਤੇ ਕਈ ਵਾਰ ਰਸਤੇ ਵਿਚ ਪਲਟ ਜਾਣ ਕਾਰਨ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ। ਲੋਕਾਂ ਦੀ ਟ੍ਰੈਫਿਕ ਪੁਲਸ ਤੋਂ ਮੰਗ ਹੈ ਕਿ ਅਜਿਹੇ ਵਾਹਨਾਂ ਵਿਚ ਵਾਧੂ ਭਾਰ ਲੱਦਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਹੈਰੋਇਨ ਸਮੇਤ ਇਕ ਕਾਬੂ
NEXT STORY