ਲਹਿਰਾਗਾਗਾ(ਜਿੰਦਲ, ਗਰਗ)— ਪਿੰਡ ਲਦਾਲ ਵਿਖੇ ਸੁਨਾਮ ਰਜਬਾਹੇ 'ਚ ਪਾੜ ਪੈਣ ਕਾਰਨ ਪਾਣੀ ਕਈ ਏਕੜ ਫਸਲ 'ਚ ਜਾ ਵੜਿਆ। ਪਿੰਡ ਦੇ ਸਰਪੰਚ ਅਜੈਬ ਸਿੰਘ, ਗੁਰਨਾਮ ਸਿੰਘ, ਚਤਰ ਸਿੰਘ, ਅਮਰੀਕ ਸਿੰਘ, ਦਲੀਪ ਸਿੰਘ ਆਦਿ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਸੁਨਾਮ ਰਜਬਾਹੇ 'ਚ ਕਰੀਬ 10 ਫੁੱਟ ਦਾ ਪਾੜ ਪੈ ਜਾਣ ਕਾਰਨ ਨੇੜੇ ਬੀਜੀਆਂ ਫਸਲਾਂ 'ਚ ਪਾਣੀ ਭਰ ਗਿਆ। ਕਾਫੀ ਜੱਦੋ-ਜਹਿਦ ਤੋਂ ਬਾਅਦ ਚਾਰ-ਪੰਜ ਘੰਟਿਆਂ 'ਚ ਇਸ ਪਾੜ ਨੂੰ ਪਿੰਡ ਵਾਸੀਆਂ ਨੇ ਜੇ. ਸੀ. ਬੀ. ਨਾਲ ਬੰਦ ਕੀਤਾ। ਕਿਸਾਨਾਂ ਨੇ ਦੱਸਿਆ ਕਿ ਪਾਣੀ ਕਈ ਏਕੜ ਤੱਕ ਫਸਲ 'ਚ ਭਰ ਗਿਆ ਅਤੇ ਜਿਨ੍ਹਾਂ ਖੇਤਾਂ 'ਚ ਝੋਨਾ ਲਾਇਆ ਹੋਇਆ ਸੀ ਉਨ੍ਹਾਂ ਦਾ ਨੁਕਸਾਨ ਹੋ ਗਿਆ। ਹੁਣ ਕਿਸਾਨਾਂ ਨੂੰ ਦੁਬਾਰਾ ਝੋਨਾ ਲਾਉਣ ਲਈ ਹਜ਼ਾਰਾਂ ਰੁਪਏ ਖਰਚ ਕਰਨੇ ਪੈਣਗੇ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਰਜਬਾਹੇ ਦਾ ਸਥਾਈ ਹੱਲ ਕੀਤਾ ਜਾਵੇ।
ਕੀ ਕਹਿੰਦੇ ਨੇ ਐੈੱਸ. ਡੀ. ਓ.
ਇਸ ਪਾੜ ਸੰਬੰਧੀ ਜਦੋਂ ਸੰਬੰਧਤ ਮਹਿਕਮੇ ਦੇ ਐੈੱਸ. ਡੀ. ਓ. ਰਾਮ ਅਵਤਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਗ੍ਰਾਂਟ ਆਵੇਗੀ ਤਾਂ ਇਸ ਰਜਬਾਹੇ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ ਤਾਂ ਜੋ ਅੱਗੇ ਤੋਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ।
ਇਸ ਔਰਤ ਨੇ ਆਪਣੀ ਸ਼ਰਮਨਾਕ ਹਰਕਤ ਨਾਲ ਚੱਕਰਾਂ 'ਚ ਪਾਈ ਪੁਲਸ
NEXT STORY