ਅੰਮ੍ਰਿਤਸਰ(ਬਿਊਰੋ)—ਭਾਰਤ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਇਸ ਦੇ ਚਲਦੇ ਇਥੋਂ ਦੇ ਲੋਕ ਆਪਣੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਪੂਰੇ ਦਿਲ ਤੋਂ ਨਿਭਾਉਂਦੇ ਹੋਏ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੀਆਂ ਹਨ, ਜਿਥੇ ਸਾਉਣ ਮਹੀਨੇ ਦੇ ਮਹੱਤਵ ਨੂੰ ਸਮਝਦੇ ਹੋਏ ਸ਼ਰਧਾਲੂ ਇਥੇ ਨਤਮਸਤਕ ਹੋਣ ਲਈ ਪੁੱਜਦੇ ਹਨ। ਇਸ ਖਾਸ ਮੌਕੇ ਸਭ ਦੀ ਖਿੱਚ ਦਾ ਕੇਂਦਰ ਹੁੰਦੇ ਹਨ ਨਵ-ਵਿਆਹੁਤਾ ਜੋੜੇ, ਜਿਨ੍ਹਾਂ ਵਿਚ ਲਾੜੀਆਂ ਸੋਨੇ-ਚਾਂਦੀ ਦੇ ਗਹਿਣੇ ਪਾਉਣ ਦੀ ਬਜਾਏ ਫੁੱਲਾਂ ਦੇ ਗਹਿਣੇ ਪਾ ਕੇ ਆਪਣਾ ਸ਼ਿੰਗਾਰ ਕਰਦੀਆਂ ਹਨ ਅਤੇ ਭਗਵਾਨ ਦੇ ਚਰਨਾਂ ਵਿਚ ਨਤਮਸਤਕ ਹੁੰਦੀਆਂ ਹਨ।
ਇਥੇ ਭਗਵਾਨ ਦੇ ਚਰਨਾਂ ਵਿਚ ਆਪਣਾ ਸਿਰ ਝੁਕਾਉਂਦੇ ਹੋਏ ਆਪਣੇ ਪਤੀ ਲਈ ਲੰਬੀ ਉਮਰ ਅਤੇ ਸੰਤਾਨ ਪ੍ਰਾਪਤੀ ਲਈ ਲੋਕੀ ਇੱਛਾ ਕਰਦੇ ਹਨ। ਪੁਜਾਰੀਆਂ ਦੀ ਨਜ਼ਰ ਵਿਚ ਵੀ ਇਸ ਸ਼ਿੰਗਾਰ ਦੇ ਪਿੱਛੇ ਇਹੀ ਮਾਨਤਾ ਹੈ ਅਤੇ ਇਹੀ ਪਰੰਪਰਾ। ਸਾਉਣ ਦਾ ਮਹੀਨਾ ਧੀਆਂ ਲਈ ਖਾਸ ਮਹੱਤਵ ਰੱਖਦਾ ਹੈ। ਇਹ ਪਰੰਪਰਾਵਾਂ ਅਤੇ ਰੀਤੀ-ਰਿਵਾਜ ਹੀ ਸਾਡੀ ਸੰਸਕ੍ਰਿਤੀ ਦੀ ਪਛਾਣ ਬਣਦੇ ਹੋਏ ਪੀੜ੍ਹੀ ਦਰ ਪੀੜ੍ਹੀ ਆਪਣੇ ਆਪ ਨੂੰ ਖੁਦ ਹੀ ਅੱਗੇ ਵਧਾਉਂਦੇ ਰਹਿੰਦੇ ਹਨ।
ਅਮਰੀਕਾ ਨਿਵਾਸੀ ਸੰਤ ਸਿੰਘ ਛਤਵਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
NEXT STORY