ਜਲੰਧਰ, (ਰਵਿੰਦਰ)- ਲੋਕਾਂ ਨੇ ਅਕਸਰ ਆਪਣੀ ਜ਼ਿੰਦਗੀ 'ਚ ਕਈ ਵਾਰ ਧੂੜ ਭਰੀ ਹਨੇਰੀ ਦੇਖੀ ਹੋਵੇਗੀ ਪਰ ਧੂੜ ਭਰਿਆ ਮੀਂਹ ਲੋਕਾਂ ਨੇ ਪਹਿਲੀ ਵਾਰ ਦੇਖਿਆ। ਰਾਜਸਥਾਨ ਦੇ ਮਾਰੂਥਲਾਂ ਵੱਲੋਂ ਉੱਤਰ ਭਾਰਤ ਵਿਚ ਪ੍ਰਦੂਸ਼ਿਤ ਆਬੋ-ਹਵਾ ਕਾਰਨ ਪਿਛਲੇ 72 ਘੰਟਿਆਂ ਤੋਂ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਸੀ। ਸ਼ੁੱਕਰਵਾਰ ਰਾਤ ਨੂੰ ਪਏ ਹਲਕੇ ਮੀਂਹ ਤੋਂ ਬਾਅਦ ਵਾਤਾਵਰਣ ਵਿਚ ਜੰਮੀ ਧੂੜ ਇਸ ਤਰ੍ਹਾਂ ਹੇਠਾਂ ਡਿਗੀ ਕਿ ਲੋਕਾਂ ਨੇ ਪਹਿਲੀ ਵਾਰ ਧੂੜ ਭਰਿਆ ਮੀਂਹ ਦੇਖਿਆ। ਸੜਕਾਂ 'ਤੇ ਪਾਣੀ ਘੱਟ ਤੇ ਮਿਟੀ ਦੀ ਪਰਤ ਜ਼ਿਆਦਾ ਨਜ਼ਰ ਆ ਰਹੀ ਸੀ। ਪੂਰਾ ਦਿਨ ਮੀਂਹ ਪੈਂਦਾ ਰਿਹਾ ਅਤੇ ਧੂੜ ਦੀ ਪਰਤ ਸੜਕਾਂ ਅਤੇ ਵਾਹਨਾਂ 'ਤੇ ਜੰਮਦੀ ਰਹੀ।

ਮੀਂਹ ਤੋਂ ਬਾਅਦ ਭਾਵੇਂ ਵਾਤਾਵਰਣ ਵਿਚ ਏਅਰ ਕੁਆਲਿਟੀ ਇੰਡੈਕਸ ਘੱਟ ਹੋਇਆ ਪਰ ਅਜੇ ਵੀ ਧੂੜ ਦੀ ਪਰਤ ਜੰਮੀ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਤਕਲੀਫ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਮੀਂਹ ਤੋਂ ਬਾਅਦ ਆਸਮਾਨ ਤੋਂ ਡਿਗੀ ਧੂੜ ਪਰਤ ਬਣ ਕੇ ਰੁੱਖਾਂ ਤੇ ਪੌਦਿਆਂ 'ਤੇ ਜੰਮ ਗਈ, ਜਿਸ ਕਾਰਨ ਵਾਤਾਵਰਣ ਵਿਚ ਆਕਸੀਜਨ ਦੀ ਮਾਤਰਾ ਘੱਟ ਹੋ ਗਈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ 48 ਘੰਟਿਆਂ ਵਿਚ ਧੂੜ ਭਰੇ ਵਾਤਾਵਰਣ ਤੋਂ ਛੁਟਕਾਰਾ ਮਿਲ ਸਕਦਾ ਹੈ। ਖੁੱਲ੍ਹ ਕੇ ਮੀਂਹ ਪੈਣ ਤੋਂ ਬਾਅਦ ਹੀ ਵਾਤਾਵਰਣ ਵਿਚ ਜੰਮੀ ਧੂੜ ਹੇਠਾਂ ਡਿਗੇਗੀ ਅਤੇ ਏਅਰ ਕੁਆਲਿਟੀ ਇੰਡੈਕਸ ਘੱਟ ਹੋ ਸਕੇਗਾ।
ਸ਼ੁੱਕਰਵਾਰ ਨੂੰ ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ ਇੰਨਾ ਵਧ ਗਿਆ ਸੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐਡਵਾਈਜ਼ਰੀ ਤਕ ਜਾਰੀ ਕਰਨੀ ਪਈ। ਸ਼ੁੱਕਰਵਾਰ ਨੂੰ ਏਅਰ ਕੁਆਲਿਟੀ ਇੰਡੈਕਸ 587 ਦੇ ਖਤਰਨਾਕ ਪੱਧਰ ਤਕ ਪਹੁੰਚ ਗਿਆ ਸੀ। ਲੋਕਾਂ ਲਈ ਸਾਹ ਲੈਣਾ ਔਖਾ ਹੋ ਗਿਆ ਸੀ। ਦੇਰ ਰਾਤ ਤਕਰੀਬਨ 11.30 ਵਜੇ ਜਦੋਂ ਮੀਂਹ ਦੀਆਂ ਵਾਛੜਾਂ ਪਈਆਂ ਤਾਂ ਵਾਤਾਵਰਣ ਵਿਚ ਜੰਮੀ ਧੂੜ ਦੀ ਪਰਤ ਹੇਠਾਂ ਡਿੱਗਣ ਲੱਗੀ ਤੇ ਰਾਤ 12.30 ਵਜੇ ਦੇ ਕਰੀਬ ਏਅਰ ਕੁਆਲਿਟੀ ਇੰਡੈਕਸ 124 ਤਕ ਪਹੁੰਚ ਗਿਆ ਸੀ। ਮੀਂਹ ਦੇ ਬੰਦ ਹੁੰਦਿਆਂ ਹੀ ਸ਼ਨੀਵਾਰ ਨੂੰ ਏਅਰ ਕੁਆਲਿਟੀ ਇੰਡੈਕਸ 277 'ਤੇ ਪਹੁੰਚ ਗਿਆ।
ਨਸ਼ੇ ਵਾਲਾ ਪਾਊਡਰ ਤੇ ਸ਼ਰਾਬ ਸਣੇ ਦੋ ਅੜਿੱਕੇ
NEXT STORY