ਗੁਰਦਾਸਪੁਰ, (ਵਿਨੋਦ)- ਬੀਤੇ ਦਿਨ ਮੋਟਰਸਾਈਕਲ ਤੋਂ ਡਿੱਗਣ ਨਾਲ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਰਾਜੂਵੇਲਾ ਵਾਸੀ ਮਨਜੀਤ ਸਿੰਘ ਆਪਣੇ ਪਿਤਾ ਪੂਰਨ ਸਿੰਘ (80) ਨਾਲ ਮੋਟਰਸਾਈਕਲ 'ਤੇ ਬੀਬੀ ਸੁੰਦੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਿਹਾ ਸੀ ਕਿ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਗੋਵਾਲ ਬੇਟ ਨੇੜੇ ਪਹੁੰਚਿਆਂ ਤਾਂ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ 'ਤੇ ਡਿੱਗ ਗਿਆ, ਜਿਸ ਨਾਲ ਪੂਰਨ ਸਿੰਘ ਦੀ ਟਰੱਕ ਦੇ ਟਾਇਰ ਹੇਠ ਆਉਣ ਨਾਲ ਮੌਤ ਹੋ ਗਈ। ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਪੁਲਸ ਨੇ ਟਰੱਕ ਸਮੇਤ ਚਾਲਕ ਕਸ਼ਮੀਰ ਸਿੰਘ ਵਾਸੀ ਪਿੰਡ ਦੁਨੀਆਂ ਸੰਧੂ ਨੂੰ ਫੜ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ।
ਗੈਸ ਸਿਲੰਡਰਾਂ ਨਾਲ ਭਰੇ ਟਰੱਕ 'ਚੋਂ 1 ਕੁਇੰਟਲ ਭੁੱਕੀ ਬਰਾਮਦ, 3 ਗ੍ਰਿਫ਼ਤਾਰ
NEXT STORY