ਅਬੋਹਰ (ਸੁਨੀਲ)—ਪਿੰਡ ਵਰਿਆਮਖੇੜਾ 'ਚ ਬਿਜਲੀ ਮੁਲਾਜ਼ਮਾਂ ਦੀ ਲਾਪ੍ਰਵਾਹੀ ਨਾਲ ਬਿਜਲੀ ਦੀਆਂ ਨੰਗੀਆਂ ਤਾਰਾਂ ਗਲੀਆਂ ਵਿਚ ਪਈਆਂ ਹੋਈਆਂ ਹਨ, ਉਹ ਹਾਦਸਿਆਂ ਨੂੰ ਬੁਲਾਵਾ ਦੇ ਰਹੀਆਂ ਹਨ, ਉਥੇ ਡਿੱਗੇ ਖੰਭੇ ਦੇ ਬਾਰੇ ਪਹਿਲਾਂ ਤੋਂ ਹੀ ਪਿੰਡ ਵਾਸੀਆਂ ਨੇ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਸੀ। ਜਾਣਕਾਰੀ ਅਨੁਸਾਰ ਰਾਮਦੇਵ ਨਗਰ ਖਿੱਚੀ ਚੌਕ ਵਿਚ ਦੁਕਾਨਦਾਰ ਸੁਨੀਲ ਦੀ ਦੁਕਾਨ ਅੱਗੇ ਲੱਗਿਆ ਹੋਇਆ ਖੰਭਾ ਕੁਝ ਹਫਤੇ ਪਹਿਲਾਂ ਤੇਜ਼ ਹਨੇਰੀ ਨਾਲ ਡਿੱਗ ਗਿਆ। ਇਸਦੇ ਬਾਰੇ ਕੁਝ ਮਹੀਨੇ ਪਹਿਲਾਂ ਹੀ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਖੰਭਾ ਡਿੱਗਣ ਦੀ ਕਗਾਰ 'ਤੇ ਹੈ।
ਮੁਲਾਜ਼ਮਾਂ ਵੱਲੋਂ ਖਾਨਾਪੂਰਤੀ ਕਰ ਕੇ ਲਾਇਆ ਗਿਆ ਖੰਭਾ ਟੇਢਾ ਲੱਗਿਆ ਹੋਇਆ ਸੀ ਪਰ ਵਿਭਾਗ ਦੇ ਅਧਿਕਾਰੀ ਆਏ ਅਤੇ ਦੇਖ ਕੇ ਚਲੇ ਗਏ। ਮੁਹੱਲਾ ਵਾਸੀ ਪ੍ਰੇ੍ਰਮ ਕੁਮਾਰ, ਕਾਲੂ ਰਾਮ, ਰਾਮ ਪ੍ਰਤਾਪ ਆਦਿ ਨੇ ਦੱਸਿਆ ਕਿ ਇੱਥੇ ਅਕਸਰ ਬੱਚੇ ਵੀ ਖੇਡਦੇ ਰਹਿੰਦੇ ਹਨ। ਹੁਣ ਖੰਭੇ ਦੇ ਡਿੱਗ ਜਾਣ ਨਾਲ ਗਲੀ ਵਿਚ ਹੀ ਬਿਜਲੀ ਦੀ ਨੰਗੀ ਤਾਰ ਡਿੱਗੀ ਪਈ ਹੈ, ਜਿਹੜੀ ਕਿ ਹਾਦਸਿਆਂ ਨੂੰ ਬੁਲਾਵਾ ਦੇ ਰਹੀ ਹੈ। ਕਈ ਵਾਰ ਵਿਭਾਗ ਨੂੰ ਦੱਸਿਆ ਗਿਆ ਪਰ ਮੁਲਾਜ਼ਮਾਂ ਦੀ ਘਾਟ ਹੋਣ ਦੀ ਗੱਲ ਕਹਿ ਕੇ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਇਸੇ ਚੌਕ 'ਤੇ ਦੂਜੇ ਪਾਸੇ ਇਕ ਬਿਜਲੀ ਦਾ ਖੰਭਾ ਲੱਗਿਆ ਹੋਣ ਨਾਲ ਬਰਸਾਤੀ ਦਿਨਾਂ ਵਿਚ ਚੌਕ ਵਿਚ ਕਰੰਟ ਫੈਲਣ ਨਾਲ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪਿੰਡ ਵਿਚ ਇਕ ਵੱਡੇ ਚੌਕ ਵਿਚ ਮਹਾਵੀਰ ਭਾਦੂ ਦੇ ਘਰ ਅੱਗੇ ਬਿਜਲੀ ਦੀ 100 ਫੁੱਟ ਤਕਰੀਬਨ ਨੰਗੀ ਤਾਰ ਟੁੱਟ ਕੇ ਡਿੱਗੀ ਹੋਣ ਕਾਰਨ ਚੌਕ ਤੇ ਗਲੀ ਵਿਚ ਖਤਰਾ ਬਣਿਆ ਹੋਇਆ ਹੈ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜਦ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ 10 ਪਿੰਡ ਹਨ ਤੇ ਬਿਜਲੀ ਮੁਲਾਜ਼ਮ ਸਿਰਫ ਇਕ ਹੀ ਹੈ। ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ।
ਹਾਦਸੇ 'ਚ ਜ਼ਖਮੀ ਔਰਤ ਨੇ ਇਲਾਜ ਦੌਰਾਨ ਦਮ ਤੋੜਿਆ
NEXT STORY