ਚੰਡੀਗੜ੍ਹ (ਸੁਸ਼ੀਲ) : ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਧਦੇ ਫ਼ੌਜੀ ਤਣਾਅ ਕਾਰਨ ਪੁਲਸ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਆਈ. ਜੀ. ਆਰ.ਕੇ. ਸਿੰਘ ਨੇ ਵੀਰਵਾਰ ਨੂੰ ਹੁਕਮ ਜਾਰੀ ਕੀਤੇ ਕਿ ਸਾਰੀਆਂ ਛੁੱਟੀਆਂ, ਭਾਵੇਂ ਉਹ ਅਚਨਚੇਤ ਛੁੱਟੀ (ਸੀ. ਐੱਲ.) ਹੋਵੇ ਜਾਂ ਅਰਜਿਤ ਛੁੱਟੀ (ਈ. ਐੱਲ.), ਅਗਲੀ ਸੂਚਨਾ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : Red Alert 'ਤੇ ਚੰਡੀਗੜ੍ਹ! ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 3 ਵਜੇ ਤੱਕ...
ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਵੀ ਪੁਲਸ ਮੁਲਾਜ਼ਮ ਛੁੱਟੀ ’ਤੇ ਹਨ, ਉਨ੍ਹਾਂ ਨੂੰ ਡਿਊਟੀ ’ਤੇ ਆਉਣਾ ਲਾਜ਼ਮੀ ਹੋਵੇਗਾ। ਪੁਲਸ ਵਿਭਾਗ ਨੇ ਕਿਹਾ ਹੈ ਕਿ ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਤੇ ਅੰਦਰੂਨੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਹੈ। ਚੰਡੀਗੜ੍ਹ ਵਰਗੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਸ਼ਹਿਰ ਵਿਚ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਇਹ ਵੀ ਪੜ੍ਹੋ : ਜੰਗ ਦੇ ਹਾਲਾਤ ਵਿਚਾਲੇ ਪੰਜਾਬ ਦੇ ਗੁਰੂਘਰਾਂ ਲਈ ਜਾਰੀ ਹੋਏ ਹੁਕਮ, ਸੁਣੋ ਕੀ ਬੋਲੇ ਜੱਥੇਦਾਰ (ਵੀਡੀਓ)
ਹੁਕਮ ਕਾਰਨ ਪੁਲਸ ਵਿਭਾਗ ਵਿਚ ਹਲਚਲ ਪੈਦਾ ਹੋ ਗਈ ਤੇ ਕਈ ਅਧਿਕਾਰੀ ਸਣੇ ਮੁਲਾਜ਼ਮ ਛੁੱਟੀਆਂ ਅੱਧ ਵਿਚਕਾਰ ਛੱਡ ਕੇ ਡਿਊਟੀ ’ਤੇ ਆ ਗਏ। ਪੁਲਸ ਵਿਭਾਗ ਵਿਚ ਕਰੀਬ 7 ਹਜ਼ਾਰ ਮੁਲਾਜ਼ਮ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜਿਸ ਜਗ੍ਹਾ ਡਿੱਗੀਆਂ ਮਿਜ਼ਾਈਲਾਂ, ਉਸ ਜਗ੍ਹਾ ਤੋਂ ਦੇਖੋ ਗਰਾਂਊਂਡ ਜ਼ੀਰੋ ਰਿਪੋਰਟ (ਵੀਡੀਓ)
NEXT STORY