ਮੋਗਾ (ਅਜ਼ਾਦ) : ਮੋਗਾ ਪੁਲਸ ਵਲੋਂ ਏ.ਆਈ.ਜੀ ਸਾਈਬਰ ਕਰਾਈਮ ਪੰਜਾਬ ਦੇ ਨਿਰਦੇਸ਼ਾਂ 'ਤੇ ਚਾਈਲਡ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਫੇਸਬੁੱਕ 'ਤੇ ਪਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਕਰਾਈਮ ਮੋਗਾ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਟੇਟ ਸਾਈਬਰ ਕਰਾਈਮ ਸੈੱਲ ਪੰਜਾਬ ਵਲੋਂ ਲਿਖ ਕੇ ਭੇਜਿਆ ਗਿਆ ਸੀ ਮੋਗਾ ਜ਼ਿਲ੍ਹੇ ਦੇ ਚਾਰ ਵਿਅਕਤੀਆਂ ਵਲੋਂ ਆਪਣੇ-ਆਪਣੇ ਮੋਬਾਇਲ ਫੋਨਾਂ 'ਤੇ ਫੇਸਬੁੱਕ ਅਕਾਊਂਟ ਬਣਾ ਕੇ ਉਨ੍ਹਾਂ ਵਿਚ ਚਾਈਲਡ ਪੋਰਨੋਗ੍ਰਾਫੀ ਨੂੰ ਸ਼ੇਅਰ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਜਦੋਂ ਸਾਈਬਰ ਕਰਾਈਮ ਸੈੱਲ ਵਲੋਂ ਭੇਜੇ ਗਏ ਦਸਤਾਵੇਜ਼ ਅਤੇ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੋਗਾ ਜ਼ਿਲ੍ਹੇ ਦੇ ਮਨਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਨਿਵਾਸੀ ਪਿੰਡ ਜੈਮਲਵਾਲਾ, ਹਰਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਨਿਵਾਸੀ ਪਿੰਡ ਲੰਗੇਆਣਾ ਨਵਾਂ, ਸੰਨਜੀਤ ਮਹਿਤਾ ਪੁੱਤਰ ਰਾਮਚੰਦਰ ਨਿਵਾਸੀ ਸਮਾਲਸਰ, ਰਾਮ ਰੂਮ ਪੁੱਤਰ ਚੁਹਾਨ ਬਦ ਵਾਸੀ ਬੇਦੀ ਨਗਰ ਮੋਗਾ ਵਲੋਂ ਆਪਣੇ-ਆਪਣੇ ਮੋਬਾਇਲਾਂ 'ਤੇ ਬੱਚਿਆਂ ਦੀਆਂ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਪਾ ਕੇ ਸ਼ੇਅਰ ਕੀਤੀਆਂ ਗਈਆਂ ਹਨ। ਉਕਤ ਮਾਮਲੇ 'ਚ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਡੀ.ਐੱਸ.ਪੀ ਸਾਈਬਰ ਕਰਾਈਮ ਮੋਗਾ ਦੀ ਸ਼ਿਕਾਇਤ 'ਤੇ ਉਕਤ ਚਾਰਾਂ ਖ਼ਿਲਾਫ ਵੱਖ-ਵੱਖ ਥਾਣਿਆਂ ਅੰਦਰ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।
ਮਹਿਕਮੇ ਦੀ ਅਣਦੇਖੀ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਖੁਦ ਕੀਤੀ ਸੜਕ ਦੀ ਮੁਰੰਮਤ
NEXT STORY