ਫਰੀਦਕੋਟ (ਚਾਵਲਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਪ੍ਰੀਤ ਕੋਹਲੀ ਦੇ ਨਿਰਦੇਸ਼ਾਂ ’ਤੇ ਸਰਕਾਰੀ ਸੀ. ਸੈ. ਸਕੂਲ (ਲਡ਼ਕਿਆਂ) ਗਿੱਦਡ਼ਬਾਹਾ ਵਿਖੇ ਪ੍ਰਿੰ. ਸਵਿਤਾ ਅਤੇ ਐੱਨ. ਐੱਸ. ਐੱਸ. ਦੀ ਪ੍ਰੋਗਰਾਮ ਅਫ਼ਸਰ ਡਾ. ਮਨਪ੍ਰੀਤ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਡਾ. ਮਨਪ੍ਰੀਤ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਦਿਨ ਸਾਲ 2000 ਤੋਂ ਬੰਗਲਾ ਦੇਸ਼ ਦੀ ਪਹਿਲਕਦਮੀ ਨਾਲ ਹਰ ਸਾਲ 21 ਫਰਵਰੀ ਨੂੰ ਭਾਸ਼ਾ ਅਤੇ ਸੱਭਿਆਚਾਰ ਵਿਚ ਵਿਭਿੰਨਤਾ ਨੂੰ ਸੰਭਾਲਣ ਵਜੋਂ ਮਨਾਇਆ ਜਾਂਦਾ ਹੈ। ਸਾਡੀ ਮਾਂ ਬੋਲੀ ‘ਪੰਜਾਬੀ’ ਹੈ, ਭਾਵੇਂ ਸਾਨੂੰ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ ਪਰ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਵਿਦਿਆਰਥੀਆਂ ਦਾ ਮਾਂ ਬੋਲੀ ਦੇ ਸਬੰਧ ’ਚ ਕਵਿਤਾ ਬੋਲਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਰਾਜੇਸ਼ ਕੁਮਾਰ ਨੇ ਪਹਿਲਾ, ਹਰਬੰਸ ਸਿੰਘ ਨੇ ਦੂਜਾ ਅਤੇ ਹਿਮਾਂਸ਼ੂ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਮਾਂ ਬੋਲੀ ਸਬੰਧੀ ਪ੍ਰਾਜੈਕਟਰ ’ਤੇ ਇਕ ਨਾਟਕ ਵੀ ਦਿਖਾਇਆ ਗਿਆ। ਇਸ ਦੌਰਾਨ ਅਨੀਤਾ ਰਾਣੀ, ਸੁਨੀਤਾ ਰਾਣੀ, ਇੰਦੂ ਬਾਲਾ ਵੀ ਹਾਜ਼ਰ ਸਨ। ਵਿਦਿਆਰਥੀਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ।
ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਨੁਕਸਾਨੀ
NEXT STORY