ਫਰੀਦਕੋਟ (ਲਖਵੀਰ)-ਸਾਕਾ ਜਲਿਆਂਵਾਲਾ ਬਾਗ ਸ਼ਤਾਬਦੀ ਕਮੇਟੀ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੇ ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਵੱਲੋਂ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਮੌਕੇ 13 ਅਪ੍ਰੈਲ ਨੂੰ ਦੇਸ਼-ਵਿਦੇਸ਼ ਸਾਮਰਾਜ ਬਸਤੀਵਾਦ ਖਿਲਾਫ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਅ੍ਰੰਮਿਤਸਰ ’ਚ ਸੂਬਾ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਕਿਸਾਨਾਂ, ਮਜ਼ਦੂਰਾਂ ਮੁਲਾਜ਼ਮਾਂ ਅਤੇ ਦੁਕਾਨਦਾਰਾਂ ਦੀ ਮੀਟਿੰਗ ਦੋਦਾ ਵਿਖੇ ਹੋਈ, ਜਿਸ ’ਚ ਜਲਿਆਂਵਾਲਾ ਬਾਗ ਸ਼ਤਾਬਦੀ ਕਮੇਟੀ ਚੁਣੀ ਗਈ। ਇਸ ਮੀਟਿੰਗ ’ਚ ਸ਼ਾਕਾ ਜਲਿਆਵਾਲਾ ਬਾਗ ਘਟਨਾ ਕਰਮ ਅਤੇ ਅੱਜ ਦੇ ਹਾਲਾਤਾਂ ਦਾ ਵਰਣਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਕ ਅੱਜ ਵੀ ਅਸਿੱਧੇ ਤੌਰ ’ਤੇ ਸਾਮਰਾਜੀ ਚੋਰ ਗੁਲਾਮੀ ਦਾ ਸ਼ਿਕਾਰ ਹੋ ਰਿਹਾ ਹੈ । ਅੱਜ ਵੀ ਉਨ੍ਹਾਂ ਰੋਲਟ ਐਕਟ ਵਰਗੇ ਕਾਲੇ ਕਾਨੂੰਨ ਮੁਲਕ ਵੱਲੋਂ ਕਿਰਤੀ ਲੋਕਾਂ ਤੇ ਸੰਘਰਸ਼ੀ ਲੋਕਾਂ ਨੂੰ ਦਬਾਉਣ ਵਾਸਤੇ ਬਣਾਏ ਜਾ ਰਹੇ ਹਨ। ਆਗੂਆਂ ਨੇ ਵੰਡ ਪਾਊ ਲੀਹਾਂ ਤੋਂ ਉਪਰ ਉਠ ਕੇ ਜਲਿਆਂਵਾਲੇ ਬਾਗ ’ਚ ਇੱਕਠੇ ਹੋਏੇ ਸਭਨਾਂ ਵਰਗਾਂ ਦੇ ਲੋਕਾਂ ਦੇ ਮਕਸਦ ’ਤੇ ਵੀ ਚਾਣਨਾ ਪਾਇਆ। ਉਨ੍ਹਾਂ ਸਮਾਜ ਦੇ ਵੱਖ-ਵੱਖ ਹਿੱਸਿਆਂ ਨੂੰ ਵੱਡੇ ਪੱਧਰ ’ਤੇ ਲਾਮਬੰਦ ਕਰ ਕੇ 13 ਅਪ੍ਰੈਲ ਨੁੰ ਅੰਮ੍ਰਿਤਸਰ ਸ਼ਤਾਬਦੀ ਸਮਾਗਮ ’ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਜੋਗਿੰਦਰ ਸਿੰਘ ਬੁੱਟਰ ਸ਼ੀਹ, ਜੀਤ ਸਿੰਘ, ਪਿਆਰੇ ਲਾਲ ਸਦਾਗਰ ਸਿੰਘ, ਨਛੱਤਰ ਸਿੰਘ, ਜਗਰਾਜ ਸਿੰਘ, ਦੁਕਾਨਦਾਰ ਸਤਪਾਲ ਦੋਦਾ , ਕਾਲਾ ਖੁੰਨਣ ਖੁਰਦ ਆਦਿ ਹਾਜ਼ਰ ਸਨ ।
ਲੌਂਗ ਜੰਪ ’ਚ ਰਜਿੰਦਰ ਨੇ ਮਾਰੀ ਬਾਜ਼ੀ
NEXT STORY