ਫਰੀਦਕੋਟ (ਜਗਤਾਰ ਦੁਸਾਂਝ) - ਫਰੀਦਕੋਟ ਦੇ ਪਿੰਡ ਭਾਗਥਲਾ 'ਚ ਉਸ ਸਮੇਂ ਹੰਗਾਮਾਂ ਹੋ ਗਿਆ, ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਸ ਮੁਲਾਜ਼ਮ ਅਤੇ ਉਸ ਦੇ ਸਾਥੀ ਨੂੰ ਦਬੋਚ ਲਿਆ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮ ਨਾਜਾਇਜ਼ ਚਲਾਨ ਕੱਟਣ ਦਾ ਡਰ ਦਿਖਾ ਕੇ ਆਪਣੇ ਸਾਥੀ ਨਾਲ ਮਿਲ ਕੇ ਪੈਸੇ ਬਟੋਰਨ ਦੀ ਤਾਕ 'ਚ ਸੀ। ਉਹ ਖੇਤਾਂ ਨੂੰ ਪਾਣੀ ਦੇਣ ਜਾ ਰਹੇ ਪਿੰਡ ਵਾਲਿਆਂ ਨੂੰ ਰੋਕ ਕੇ ਕਾਗਜ਼ ਮੰਗ ਰਿਹਾ ਸੀ ਅਤੇ ਪੈਸੇ ਨਾ ਹੋਣ ਦੀ ਸੂਰਤ 'ਚ ਬਟੂਆ ਜਾਂ ਨਸ਼ੇ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਸ ਮੁਲਾਜ਼ਮ ਅਤੇ ਉਸ ਦੇ ਸਾਥੀ ਨੂੰ ਦਬੋਚ ਲਿਆ ਅਤੇ ਉਨ੍ਹਾਂ ਨੂੰ ਸਰਪੰਚ ਦੇ ਘਰ ਲੈ ਆਏ।
ਦੂਜੇ ਪਾਸੇ ਸਰਪੰਚ ਦੇ ਘਰ ਲਿਆਂਦੇ ਗਏ ਪੁਲਸ ਮੁਲਾਜ਼ਮ ਅਤੇ ਉਸ ਦੇ ਸਾਥੀ ਨੇ ਲੋਕਾਂ ਵਲੋਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਪਿੰਡ ਵਾਲੇ ਉਨ੍ਹਾਂ 'ਤੇ ਗਲਤ ਦੋਸ਼ ਲਗਾ ਰਹੇ ਹਨ। ਮਾਮਲਾ ਭੱਖਦਾ ਦੇਖ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਪਿੰਡ ਵਾਸੀਆਂ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹ ਕਾਂਸਟੇਬਲ ਅਤੇ ਉਸ ਦੇ ਸਾਥੀ ਨੂੰ ਆਪਣੇ ਨਾਲ ਥਾਣੇ ਲੈ ਗਈ। ਫਿਲਹਾਲ ਦੋਹਾਂ ਧਿਰਾਂ 'ਚੋਂ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ, ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।
ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ 'ਚ 'ਹਾਈ ਅਲਰਟ'
NEXT STORY