ਗੁਰਦਾਸਪੁਰ, (ਵਿਨੋਦ)- ਕਿਸਾਨਾਂ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਕਿ ਖੇਤ ਮਜ਼ਦੂਰ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪਿੰਡ ਬਾਗੋਵਾਣੀ ਦਾ ਖੇਤ ਮਜ਼ਦੂਰ ਸਰਬਜੀਤ ਜਿਸ ਨੇ ਆਪਣੇ ਪਿਤਾ ਦੇ ਇਲਾਜ ਦੇ ਲਈ ਇਕ ਆੜ੍ਹਤੀ ਤੋਂ ਢਾਈ ਲੱਖ ਰੁਪਏ ਤੇ ਕੁਝ ਹੋਰ ਲੋਕਾਂ ਤੋਂ ਕਰਜ਼ਾ ਲੈ ਰੱਖਿਆ ਸੀ। ਇਸ ਕਰਜ਼ੇ ਦੇ ਕਾਰਨ ਇਹ ਮਜ਼ਦੂਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਸਰਬਜੀਤ ਨੇ ਫਲਾਈਓਵਰ ਦੇ ਉਪਰੋਂ ਛਲਾਂਗ ਲਾ ਕੇ ਆਤਮਹੱਤਿਆ ਕਰ ਲਈ।
ਡੇਰਾ ਸੱਚਾ ਸੌਦਾ ਦੇ ਮੁਖੀ ਦੇ ਫੈਸਲੇ ਨੂੰ ਲੈ ਕੇ ਪੁਲਸ ਨੇ ਗਸ਼ਤ ਵਧਾਈ
NEXT STORY