ਜ਼ੀਰਾ(ਅਕਾਲੀਆਂ ਵਾਲਾ)-ਪੰਜਾਬ 'ਚ ਗੰਧਲੇ ਹੋਏ ਵਾਤਾਵਰਣ ਤੇ ਪੈ ਰਹੀ ਧੁੰਦ ਦਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣਾ ਦੱਸਿਆ ਜਾ ਰਿਹਾ ਹੈ ਪਰ ਕਿਸਾਨ ਇਸ ਗੱਲ ਨੂੰ ਮੰਨਣ ਤੋਂ ਤਿਆਰ ਨਹੀਂ ਹਨ ਕਿ ਉਨ੍ਹਾਂ ਦੀ ਪਰਾਲੀ ਦੀ ਵਜ੍ਹਾ ਕਾਰਨ ਹੀ ਆਸਮਾਨ 'ਚ ਧੁੰਦ ਛਾਈ ਹੋਈ ਹੈ। ਐੱਨ. ਜੀ. ਟੀ. ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਮਲੇ 'ਚ ਇਸ ਵਾਰ ਭਾਵੇਂ ਸਖ਼ਤੀ ਵਰਤੀ ਗਈ ਪਰ ਛੋਟੇ ਤੇ ਮੱਧ ਵਰਗੀ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖਪਾਉਣ ਤੋਂ ਅਸਮਰਥ ਹੀ ਨਜ਼ਰ ਆਏ। ਮੌਸਮ 'ਚ ਆਈ ਤਬਦੀਲੀ ਨੇ ਕਿਸਾਨਾਂ ਅੱਗੇ ਇਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ ਕਿ ਰੀਪਰ ਨਾਲ ਕੱਟੀ ਹੋਈ ਪਰਾਲੀ ਹੁਣ ਖ਼ੇਤਾਂ 'ਚ ਹੀ ਨਜ਼ਰ ਆ ਰਹੀ ਹੈ। ਐੱਨ. ਜੀ. ਟੀ. ਦੀਆਂ ਹਦਾਇਤਾਂ ਤਾਂ ਕਿਸਾਨਾਂ ਨੇ ਸਵੀਕਾਰ ਨਹੀਂ ਕੀਤੀਆਂ ਪਰ ਕੁਦਰਤੀ ਤੌਰ 'ਤੇ ਵਿਗੜੇ ਮੌਸਮ ਦੇ ਮਿਜ਼ਾਜ ਨੇ ਐੱਨ. ਜੀ. ਟੀ. ਦੀਆਂ ਹਦਾਇਤਾਂ ਤੋਂ ਵੀ ਵਧੇਰੇ ਮੁਸ਼ਕਲ ਖ਼ੜ੍ਹੀ ਕਰ ਦਿੱਤੀ ਹੈ। ਝੋਨੇ ਦੀਆਂ ਸਾਰੀਆਂ ਕਿਸਮਾਂ ਦੀ ਕਟਾਈ ਹੋ ਜਾਣ ਉਪਰੰਤ ਕਿਸਾਨ ਫਟਾਫਟ ਕਣਕ ਦੀ ਬੀਜਾਈ ਕਰਨ ਦੇ ਮੂਡ 'ਚ ਹਨ ਪਰ ਕਿਸਾਨਾਂ ਕੋਲ ਇਸ ਦੇ ਬਦਲ ਲਈ ਕੋਈ ਸਾਧਨ ਨਾ ਹੋਣ ਕਰ ਕੇ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਬਣ ਚੁੱਕਾ ਹੈ।
ਸਿਵਲ ਸਰਜਨ ਵੱਲੋਂ ਬਟਾਲਾ ਦੇ ਨਸ਼ਾ ਛੁਡਾਊ ਕੇਂਦਰਾਂ ਤੇ ਸਿਵਲ ਹਸਪਤਾਲ ਦਾ ਦੌਰਾ
NEXT STORY