ਸੰਗਰੂਰ (ਸਿੰਗਲਾ) : ਬੇਸਹਾਰਾ ਪਸ਼ੂਆਂ ਵੱਲੋਂ ਕਣਕ ਸਮੇਤ ਹੋਰਨਾਂ ਫ਼ਸਲਾਂ ਦੇ ਕੀਤੇ ਜਾ ਰਹੇ ਉਜਾੜੇ ਤੋਂ ਦੁਖੀ ਪਿੰਡ ਚੰਗਾਲ ਦੇ ਕਿਸਾਨ ਅੱਜ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਛੱਡਣ ਲਈ ਪੁੱਜੇ ਗਏ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜਣ ਸਾਰ ਹੀ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ , ਜਿਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅਧਿਕਾਰੀਆਂ ਨੇ ਮੌਕਾ ਦੇਖਦੇ ਹੋਏ ਕਿਸਾਨਾਂ ਨੂੰ ਸ਼ਾਂਤ ਕਰਵਾਇਆ ਅਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਤਹਿਸੀਲਦਾਰ ਨੇ ਉਕਤ ਪਸ਼ੂਆਂ ਨੂੰ ਗਊਸ਼ਾਲਾ ’ਚ ਛੁਡਵਾਇਆ।
ਇਹ ਵੀ ਪੜ੍ਹੋ- ਮੰਤਰੀ ਲਾਲਜੀਤ ਭੁੱਲਰ ਦਾ ਸੁਖਬੀਰ ਬਾਦਲ 'ਤੇ ਪਲਟ ਵਾਰ, ਜਿੰਨੇ ਮਰਜ਼ੀ ਨੋਟਿਸ ਭੇਜੀ ਜਾਓ, ਅਸੀਂ ਡਰਨ ਵਾਲੇ ਨਹੀਂ

ਇਸ ਬਾਬਤ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਬਲਾਕ ਮੀਤ ਪ੍ਰਧਾਨ ਬੀ. ਕੇ. ਯੂ. ਰਾਜੇਵਾਲ ਨੇ ਦੱਸਿਆ ਕਿ ਪਿੰਡ ਚੰਗਾਲ ’ਚ ਬੇਸਹਾਰਾ ਪਸ਼ੂਆਂ ਨੇ ਆਤੰਕ ਮਚਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਵੱਲੋਂ ਜਿੱਥੇ ਫ਼ਸਲਾਂ ਦਾ ਉਜਾੜਾ ਕੀਤਾ ਜਾ ਰਿਹਾ ਸੀ ਉੱਥੇ ਹੀ ਇਨ੍ਹਾਂ ਕਾਰਨ ਭਿਆਨਕ ਹਾਦਸੇ ਵੀ ਵਾਪਰ ਰਹੇ ਸਨ ਅਤੇ ਸਾਰਾ ਪਿੰਡ ਇਨ੍ਹਾਂ ਤੋਂ ਖੌਫਜ਼ਦਾ ਸੀ। ਜਿਸਨੂੰ ਦੇਖਦੇ ਹੋਏ ਬੀ. ਕੇ. ਯੂ. ਰਾਜੇਵਾਲ ਦੀ ਅਗਵਾਈ ’ਚ ਇਕੱਠੇ ਹੋਏ ਕਿਸਾਨਾਂ ਨੇ ਇਨ੍ਹਾਂ ਪਸ਼ੂਆਂ ਨੂੰ ਫੜਿਆ ਅਤੇ ਟਰਾਲੀਆਂ ’ਚ ਲੱਦ ਕੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ।
ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ, ਲੀਗਲ ਨੋਟਿਸ ਭੇਜਣ ਦੀ ਤਿਆਰੀ

ਉਨ੍ਹਾਂ ਕਿਹਾ ਕਿ 4 ਟਰਾਲੀਆਂ ’ਚ ਲਗਭਗ 25-30 ਪਸ਼ੂ ਸਨ ਅਤੇ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਸੰਗਰੂਰ ਗਊਸ਼ਾਲਾ ’ਚ ਛੁਡਵਾ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਇਨ੍ਹਾਂ ਪਸ਼ੂਆਂ ਤੋਂ ਬਹੁਤ ਦੁਖੀ ਹਨ ਅਤੇ ਇਨ੍ਹਾਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਮੇਜਰ ਸਿੰਘ, ਧੰਨਾ ਸਿੰਘ, ਅਜੈਬ ਸਿੰਘ ਮੈਂਬਰ, ਤਲਵਿੰਦਰ ਸਿੰਘ ਆਦਿ ਮੌਜੂਦ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਬਿਜਲੀ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ
NEXT STORY