ਸ੍ਰੀ ਮੁਕਤਸਰ ਸਾਹਿਬ (ਤਨੇਜਾ)- ਅੱਜ ਪਿੰਡ ਰੁਪਾਣਾ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਇਥੋਂ ਕਿ ਪ੍ਰਾਈਵੇਟ ਸਕੂਲ ਵਿਚ ਪੰਜਵੀਂ ਅਤੇ ਪਹਿਲੀ ਜਮਾਤ ਵਿਚ ਪੜ੍ਹਦੇ ਸਕੇ ਭੈਣ-ਭਰਾ ਪਿੰਡ ਨੇੜਿਓਂ ਲੰਘਗੀ ਨਹਿਰ ਵਿਚ ਰੁੜ ਗਏ। ਮਿਲੀ ਜਾਣਕਾਰੀ ਮੁਤਾਬਕ ਨੱਥੂ ਰਾਮ ਆਪਣੇ ਪੁੱਤਰ ਸੰਜੂ (9) ਅਤੇ ਧੀ ਪਲਕ (5) ਨੂੰ ਸਵੇਰੇ ਸਾਈਕਲ ਉੱਤੇ ਸਕੂਲ ਛੱਡਣ ਜਾ ਰਿਹਾ ਸੀ ਸੀ ਪਰ ਬੱਚੇ ਸਕੂਲ ਨਹੀਂ ਪੁੱਜੇ, ਜਦੋਂ ਸਕੂਲ ਦੇ ਪ੍ਰਬੰਧਕਾਂ ਨੇ ਘਰ ਵਾਲਿਆਂ ਤੋਂ ਪੁੱਛਿਆ ਕਿ ਅੱਜ ਬੱਚੇ ਸਕੂਲ ਕਿਊੰ ਨਹੀਂ ਆਏ, ਉਨ੍ਹਾਂ ਦਾ ਤਾਂ ਅੱਜ ਪੇਪਰ ਹੈ। ਇਸ ਉਪਰਾਂਤ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਅਰਨੀਵਾਲਾ ਮਾਇਨਰ ਉੱਤੇ ਬੁਰਜੀ ਨੰਬਰ 18 ਤੋਂ ਨੱਥੂ ਰਾਮ ਦਾ ਸਾਈਕਲ ਮਿਲ ਗਿਆ। ਲੋਕ ਦੱਸਦੇ ਹਨ ਕਿ ਉਸ ਨੇ ਆਪ ਦੋਹਾਂ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ ਅਤੇ ਫਿਰ ਆਪ ਵੀ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਪਰ ਬਾਅਦ ਵਿੱਚ ਆਪ ਤਾਂ ਨਹਿਰ ਵਿਚੋਂ ਬਾਹਰ ਆ ਗਿਆ, ਜਦੋਂ ਕਿ ਬੱਚੇ ਨਹਿਰ ਵਿੱਚ ਰੁੜ੍ਹ ਗਏ। ਪਿੰਡ ਚਿੱਬੜਾਵਾਲੀ ਨੇੜਿਓਂ ਬੱਚਿਆਂ ਦੀ ਲਾਸ਼ ਨਹਿਰ ਵਿਚ ਤੈਰਦੀ ਹੋਈ ਵੇਖ ਲੋਕਾਂ ਨੇ ਉਸਨੂੰ ਬਾਹਰ ਕੱਢਿਆ ਅਤੇ ਬੱਚੀ ਦੀ ਪਛਾਣ ਪਲਕ ਵਜੋਂ ਹੋਈ, ਜਦੋਂ ਕਿ ਲੜਕੇ ਸੰਜੂ ਦੀ ਲਾਸ਼ ਨਹੀਂ ਮਿਲੀ। ਨੱਥੂ ਰਾਮ ਜੋਕਿ ਬਿਜਲੀ ਮਕੈਨਿਕ ਦਾ ਕੰਮ ਕਰਦਾ ਹੈ, ਨੂੰ ਲੱਭ ਲਿਆ ਗਿਆ ਹੈ। ਪੁਲਸ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਗੁਰਬਖਸ਼ ਸਿੰਘ ਖਾਲਸਾ ਦੀ ਹੋਈ ਮੌਤ
NEXT STORY