ਫਾਜ਼ਿਲਕਾ, (ਲੀਲਾਧਰ, ਨਾਗਪਾਲ)— ਪਿੰਡ ਮਾਹੂਆਣਾ ਬੋਦਲਾ ਅਤੇ ਸਥਾਨਕ ਸਿਵਲ ਹਸਪਤਾਲ ਦੇ ਵਿਹੜੇ ਵਿਚ ਘਰ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਹੋਏ ਝਗੜੇ ਵਿਚ ਪਿਓ-ਪੁੱਤਰ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਮੀਤ ਸਿੰਘ (25) ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਪਿੰਡ ਦੀ ਮੇਨ ਸੜਕ ਤੋਂ ਖੇਤ 'ਚੋ ਹੋ ਕੇ ਉਨ੍ਹਾਂ ਦੇ ਘਰ ਨੂੰ ਰਸਤਾ ਜਾਂਦਾ ਹੈ। ਉਨ੍ਹਾਂ ਦੇ ਰਿਸ਼ਤੇਦਾਰ ਜਿਨ੍ਹਾਂ ਦੀ ਜ਼ਮੀਨ ਉਕਤ ਰਸਤੇ ਦੇ ਨਾਲ ਲਗਦੀ ਹੈ, ਉਹ ਜਦੋਂ ਵੀ ਜ਼ਮੀਨ ਵਾਹੁੰਦੇ ਹਨ ਤਾਂ ਰਸਤੇ ਨੂੰ ਛੋਟਾ ਕਰ ਦਿੰਦੇ ਹਨ ਅਤੇ ਜਦੋਂ ਉਹ ਉਕਤ ਰਸਤੇ ਤੋਂ ਆਪਣੇ ਘਰ ਨੂੰ ਟਰੈਕਟਰ ਲੈ ਕੇ ਜਾਂਦੇ ਹਨ ਤਾਂ ਟਰੈਕਟਰ ਜ਼ਮੀਨ ਵਿਚ ਚਲਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਅਖੌਤੀ ਰੂਪ ਨਾਲ ਉਨ੍ਹਾਂ ਦੇ ਨਾਲ ਝਗੜਾ ਕਰਦੇ ਹਨ। ਬੀਤੇ ਦਿਨੀਂ ਸ਼ਾਮ ਲਗਭਗ 6 ਵਜੇ ਵੀ ਉਕਤ ਰਿਸ਼ਤੇਦਾਰਾਂ ਨੇ ਉਕਤ ਝਗੜੇ ਨੂੰ ਲੈ ਕੇ ਉਸਦੇ ਪਿਤਾ ਪ੍ਰਤਾਪ ਸਿੰਘ (65) ਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ।
ਜਿਸ ਕਾਰਨ ਉਸਦੇ ਪਿਤਾ ਦੇ ਸਰੀਰ 'ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅੱਜ ਸਵੇਰੇ ਜਦੋਂ ਉਹ ਆਪਣੇ ਜ਼ਖ਼ਮੀ ਪਿਤਾ ਲਈ ਹਸਪਤਾਲ ਦੇ ਵਿਹੜੇ 'ਚੋਂ ਪਾਣੀ ਲੈਣ ਲਈ ਜਾ ਰਿਹਾ ਸੀ ਤਾਂ ਹਸਪਤਾਲ ਦੇ ਵਿਹੜੇ ਵਿਚ ਹੀ ਉਨ੍ਹਾਂ ਦੇ ਪਿੰਡ ਵਾਸੀ ਰਿਸ਼ਤੇਦਾਰਾਂ ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ ਦੇ ਸਾਥੀਆਂ ਨੇ ਉਸਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਵੀ ਸਰੀਰ ਤੇ ਸੱਟਾਂ ਲੱਗੀਆਂ ਹਨ।
ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY