ਪਟਿਆਲਾ (ਬਲਜਿੰਦਰ) : ਥਾਣਾ ਕੋਤਵਾਲੀ ਦੀ ਪੁਲਸ ਨੇ ਭੀੜੇ ਬਜ਼ਾਰਾਂ ਵਿਚ ਪਟਾਕੇ ਵੇਚਣ ਵਾਲਿਆਂ ’ਤੇ ਛਾਪੇਮਾਰੀ ਕੀਤੀ ਅਤੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪਟਾਕੇ ਵੀ ਬਰਾਮਦ ਕੀਤੇ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਟਾਕਿਆਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਸੂਚਨਾਵਾਂ ਮਿਲ ਰਹੀਆਂ ਸਨ ਕਿ ਬਜ਼ਾਰ ਵਿਚ ਪਟਾਕੇ ਵੇਚੇ ਜਾ ਰਹੇ ਹਨ ਤਾਂ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਗੁਰਪ੍ਰੀਤ ਸਿੰਘ ਨੀਟਾ ਪੁੱਤਰ ਕਰਤਾਰ ਸਿੰਘ ਵਾਸੀ ਦੇਸ ਰਾਜ ਮੁਹੱਲਾ ਆਚਾਰ ਬਜ਼ਾਰ ਪਟਿਆਲਾ ਅਤੇ ਵੇਦਾਂਤ ਸਿੰਗਲਾ ਪੁੱਤਰ ਸੁਨੀਲ ਸਿੰਗਲਾ ਵਾਸੀ ਦੇਸ ਰਾਜ ਗਲੀ ਪਟਿਆਲਾ ਦੁਕਾਨਾ ਵਿਚ ਰੱਖ ਕੇ ਪਟਾਕੇ ਵੇਚ ਰਹੇ ਹਨ ਤਾਂ ਪੁਲਸ ਨੇ ਛਾਪੇਮਾਰੀ ਕਰਕੇ ਦੋਹਾਂ ਤੋਂ ਪਟਾਕੇ ਬਰਾਮਦ ਕੀਤੇ।
ਦੋਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਚ. ਓ. ਹਰਮਨਪ੍ਰੀਤ ਚੀਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਕੋਤਵਾਲੀ ਪੁਲਸ ਨੇ ਦੜਾ-ਸੱਟਾ ਲਗਾਉਣ ਵਾਲਿਆਂ ਦੇ ਖ਼ਿਲਾਫ਼ ਵੀ ਕਾਰਵਾਈ ਤੇਜ਼ ਕੀਤੀ ਹੋਈ ਹੈ। ਜਿਸ ਵਿਚ ਰਣਜੀਤ ਸਿੰਘ ਉਰਫ਼ ਖਾਲਸਾ ਵਾਸੀ ਯਾਦਵਿੰਦਰ ਕਾਲੋਨੀ ਸਰਹਿੰਦ ਰੋਡ ਪਟਿਆਲਾ ਅਤੇ ਕੁਲਦੀਪ ਸਿੰਘ ਉਰਫ਼ ਸ਼ੈਟੀ ਪੁੱਤਰ ਮਦਨ ਸਿੰਘ ਵਾਸੀ ਧਰਮਪੁਰਾ ਬਜ਼ਾਰ ਪਟਿਆਲਾ ਦੇ ਖ਼ਿਲਾਫ਼ ਜੂਆ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਲੱਕੜ ਮੰਡੀ ਵਿਚ ਦੜਾ ਸੱਟਾ ਲਗਾ ਰਹੇ ਹਨ ਤਾਂ ਏ. ਐੱਸ. ਆਈ. ਜਰਨੈਲ ਸਿੰਘ ਅਤੇ ਏ. ਐੱਸ. ਆਈ. ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀਆਂ ਨੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਾਭਾ ਸਕਿਓਰਟੀ ਜੇਲ੍ਹ ’ਚੋਂ ਪੰਜ ਮੋਬਾਈਲ, ਗਾਂਜਾ, ਬੀੜੀਆਂ ਦੇ 25 ਪੈਕੇਟਾਂ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ
NEXT STORY