ਫਿਰੋਜ਼ਪੁਰ (ਕੁਮਾਰ) : ਇਕ ਨੌਜਵਾਨ ਵੱਲੋਂ ਕਿਰਾਏ ’ਤੇ ਲਈ ਕਾਰ ਭਜਾ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਦੀਪੂ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ. ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਉਰਫ਼ ਭੋਲਾ ਪੁੱਤਰ ਤਾਰਾ ਸਿੰਘ ਵਾਸੀ ਕੋਟਕਪੂਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੇ ਆਪਣੀ ਸਵਿੱਫਟ ਕਾਰ ਦਸਮੇਸ਼ ਟੈਕਸੀ ਸਟੈਂਡ, ਕੋਟਕਪੂਰਾ ਵਿੱਚ ਪਾਈ ਹੋਈ ਹੈ ਅਤੇ 30 ਨਵੰਬਰ ਨੂੰ ਇੱਕ ਨੌਜਵਾਨ, ਜਿਸ ਨੇ ਆਪਣਾ ਨਾਮ ਦੀਪੂ ਦੱਸਿਆ, ਸ਼ਿਕਾਇਤ ਕਰਤਾ ਦੀ ਕਾਰ ਆਪਣੇ ਬੱਚਿਆਂ ਨੂੰ ਪਿੰਡ ਬਾਰੇ ਕੇ ਫਿਰੋਜ਼ਪੁਰ ਵਿਚ ਛੱਡਣ ਲਈ ਕਿਰਾਏ ’ਤੇ ਲੈ ਗਿਆ।
ਸ਼ਿਕਾਇਤ ਕਰਤਾ ਅਨੁਸਾਰ ਦੋਵਾਂ ਵਿਚਕਾਰ 1400 ਰੁਪਏ ਦੇਣ ਦੀ ਸਹਿਮਤੀ ਹੋਈ ਸੀ ਅਤੇ ਸ਼ਿਕਾਇਤ ਕਰਤਾ ਇਸ ਨੌਜਵਾਨ ਨੂੰ ਨਾਲ ਲੈ ਕੇ ਫਿਰੋਜ਼ਪੁਰ ਵੱਲ ਚੱਲ ਪਿਆ। ਦੀਪੂ ਨਾਮ ਦੇ ਇਸ ਨੌਜਵਾਨ ਨੇ ਉਸ ਨੂੰ ਗੱਲਾਂ ਵਿਚ ਲਗਾ ਲਿਆ ਅਤੇ ਫਿਰੋਜ਼ਪੁਰ ਦੀ ਮੱਛੀ ਮੰਡੀ ਕੋਲ ਪਹੁੰਚ ਕੇ ਕਹਿਣ ਲੱਗਾ ਕਿ ਉਸ ਨੂੰ ਘਬਰਾਹਟ ਹੋ ਰਹੀ ਹੈ, ਦੁਕਾਨ ਤੋਂ ਪਾਣੀ ਦੀ ਬੋਤਲ ਲੈ ਆਓ। ਸ਼ਿਕਾਇਤ ਕਰਤਾ ਦੇ ਅਨੁਸਾਰ ਜਦੋਂ ਕਾਰ ਰੋਕ ਕੇ ਪਾਣੀ ਦੀ ਬੋਤਲ ਲੈਣ ਲਈ ਦੁਕਾਨ ਦੇ ਅੰਦਰ ਗਿਆ ਤਾਂ ਦੀਪੂ ਉਸਦੀ ਕਾਰ ਭਜਾ ਕੇ ਇੱਕ ਪਿੰਡ ਕੁੰਡੇ ਵੱਲ ਲੈ ਗਿਆ, ਜਿਸ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ।
ਖਰੀਫ ਸੀਜਨ ਦੌਰਾਨ 187.23 ਲੱਖ ਮੀਟਰਕ ਟਨ ਝੋਨੇ ਘੱਟੋ-ਘੱਟ ਸਮਰਥਨ ਮੁੱਲ ਤੇ ਹੋਈ ਨਿਰਵਿਘਨ ਖਰੀਦ : ਆਸ਼ੂ
NEXT STORY