ਬਾਲਿਆਂਵਾਲੀ(ਸ਼ੇਖਰ)-ਮੰਡੀਕਲਾਂ ਵਿਖੇ ਸ਼ਿਵਸ਼ਕਤੀ ਪਲਾਈਵੁੱਡ ਫੈਕਟਰੀ 'ਚ ਬੀਤੀ ਰਾਤ ਅੱਗ ਲੱਗ ਗਈ । ਫੈਕਟਰੀ ਮਾਲਕ ਬਿੰਦਰਪਾਲ ਨੇ ਦੱਸਿਆ ਕਿ ਲੰਘੀ ਰਾਤ ਕਰੀਬ 12ਵਜੇ ਅਚਾਨਕ ਫੈਕਟਰੀ 'ਚ ਅੱਗ ਲੱਗ ਗਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕਿਆ । ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਮਾਲਕਾਂ ਦੇ ਦੱਸਣ ਮੁਤਾਬਿਕ ਅੱਗ ਲੱਗਣ ਨਾਲ 10-15 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਮੌਕਾ ਵੇਖਣ ਗਏ ਪੁਲਸ ਥਾਣਾ ਬਾਲਿਆਂਵਾਲੀ ਦੇ ਏ. ਐੱਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਫੈਕਟਰੀ ਮਾਲਕਾਂ ਵੱਲੋਂ ਕੋਈ ਵੀ ਲਿਖਤੀ ਬਿਆਨ ਦਰਜ ਨਹੀਂ ਕਰਵਾਏ ਗਏ ਹਨ, ਜਿਸ ਕਾਰਨ ਅਜੇ ਮਾਮਲਾ ਦਰਜ ਨਹੀਂ ਕੀਤਾ ਗਿਆ ।
ਹਸਪਤਾਲ 'ਚ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਖੋਲ੍ਹਿਆ ਮੋਰਚਾ 'ਵਨ ਮੈਨ ਆਰਮੀ' ਦੇ ਤੌਰ 'ਤੇ ਧਰਨੇ 'ਤੇ ਬੈਠਾ ਲਾਲ ਚੰਦ
NEXT STORY