ਫਿਰੋਜ਼ਪੁਰ (ਭੱੁਲਰ)-ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਐੱਸ.ਐੱਸ.ਪੀ. ਫਿਰੋਜ਼ਪੁਰ ਸੰਦੀਪ ਗੋਇਲ ਦੇ ਨਿਰਦੇਸ਼ਾਂ ਅਨੁਸਾਰ ਇਲਾਕੇ ’ਚ ਸਖ਼ਤੀ ਵਰਤਦਿਆਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਫਿਰੋਜ਼ਪੁਰ ਛਾਉਣੀ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ 2 ਅਪ੍ਰੈਲ ਨੂੰ ਸੂਚਨਾ ਮਿਲੀ ਸੀ ਕਿ ਸਟੇਟ ਬੈਂਕ ਚੌਕ ਫਿਰੋਜ਼ਪੁਰ ਛਾਉਣੀ ਕੋਲੋਂ ਇਕ ਬਜ਼ੁਰਗ ਵਿਅਕਤੀ ਦਾ ਝੋਲਾ ਕੋਈ ਵਿਅਕਤੀ ਮੋਟਰਸਾਈਕਲ ’ਤੇ ਖੋਹ ਕੇ ਫਰਾਰ ਹੋ ਗਿਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ ਆਉਂਦੇ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਲਈ ਕਿਹਾ ਗਿਆ ਸੀ ਤਾਂ ਉਕਤ ਸਪਲੈਂਡਰ ਮੋਟਰਸਾਈਕਲ ਅਤੇ ਚੋਰੀ ਕੀਤਾ ਝੋਲਾ ਸੁੱਟ ਕੇ ਭੱਜ ਗਿਆ, ਜਿਸ ’ਚੋਂ ਲੁੱਟ-ਖੋਹ ਕੀਤੇ ਗਏ 10 ਹਜ਼ਾਰ ਰੁਪਏ ਅਤੇ 2 ਪਾਸਬੁੱਕਾਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਬੀਤੀ 11 ਅਪ੍ਰੈਲ ਨੂੰ ਪੁਲਸ ਪਾਰਟੀ ਵੱਲੋਂ ਕੀਤੀ ਸਖਤ ਮਿਹਨਤ ਉਪਰੰਤ ਉਕਤ ਫਰਾਰ ਹੋਏ ਕੁਲਜੀਤ ਸਿੰਘ ਉਰਫ ਭਲਵਾਨ ਪੁੱਤਰ ਤਰਸੇਮ ਸਿੰਘ ਵਾਸੀ ਇੰਦਰਾ ਕਾਲੋਨੀ ਫਿਰੋਜ਼ਪੁਰ ਛਾਉਣੀ ਨੂੰ ਕਾਬੂ ਕਰ ਕੇ ਉਸ ਕੋਲੋਂ 3 ਮੋਟਰਸਾਈਕਲ ਅਤੇ ਇਕ ਐਕਟਿਵਾ ਬਿਨਾਂ ਨੰਬਰੀ ਜੋ ਚੋਰੀ ਦੇ ਸਨ, ਬਰਾਮਦ ਹੋਏ। ਇਸ ਨਾਲ ਹੀ ਉਕਤ ਕਥਿਤ ਦੋਸ਼ੀ ਕੋਲੋਂ ਲੋਹੇ ਦਾ ਕਾਪਾ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤਾ ਉਕਤ ਕਥਿਤ ਦੋਸ਼ੀ ਮੰਨਿਆ ਹੈ ਕਿ ਉਹ ਲੰਮੇਂ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਕਾਬੂ ਵਿਅਕਤੀ ਤੋਂ ਬਰਾਮਦ ਕੀਤੇ ਵਾਹਨਾਂ ਨਾਲ ਜਾਣਕਾਰੀ ਦਿੰਦੇ ਥਾਣਾ ਇੰਚਾਰਜ ਤੇ ਕਥਿਤ ਦੋਸ਼ੀ ਪੁਲਸ ਪਾਰਟੀ ਨਾਲ। (ਭੁੱਲਰ)
ਮਮਦੋਟ ਵਿਖੇ ਮਹਾਮਾਈ ਦਾ ਜਗਰਾਤਾ ਕਰਵਾਇਆ
NEXT STORY