ਫਿਰੋਜ਼ਪੁਰ (ਕੁਮਾਰ)-ਸੈਂਟ ਜੌਸਫ ਕੈਥਲਿਕ ਚਰਚ ਫਿਰੋਜ਼ਪੁਰ ਛਾਉਣੀ ’ਚ ਖਜ਼ੂਰੀ ਐਤਵਾਰ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਫਾਦਰ ਸੰਨੀ ਨੇ ਸੰਦੇਸ਼ ਦਿੱਤਾ ਕਿ ਖਜ਼ੂਰੀ ਐਤਵਾਰ ਦੇ ਦਿਨ ਅਸੀਂ ਆਪਣੇ ਪ੍ਰਭੂ ਯਿਸੂ ਦੀ ਜਿੱਤ ਨੂੰ ਮਨਾਉਂਦੇ ਹਾਂ ਅਤੇ ਜਿਵੇਂ ਹੀ ਉਹ ਯੇਰੂਸ਼ਲਮ ’ਚ ਆਉਂਦਾ ਹੈ, ਉਥੇ ਦੇ ਲੋਕ ਉਸ ਦਾ ਸੁਆਗਤ ਖਜ਼ੂਰ ਦੀ ਟਾਹਣੀਆਂ ਵਿਛਾ ਕੇ ਅਤੇ ਉਸ ਦੀ ਆਰਧਨਾ ਕਰਦੇ ਹਨ। ਇਹ ਸਮਾਂ ਸਾਲ ਦੀ ਸਭ ਤੋਂ ਵੱਡੇ ਦੁੱਖ ਦੀ ਇਕ ਘਟਨਾ ਨਾਲ ਪਾਕ ਹਫਤੇ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਪ੍ਰਭੂ ਯਿਸੂ ਦੀ ਯੇਰੂਸ਼ਲਮ ਲਈ ਇਹ ਜਿੱਤ ਭਾਰੀ ਵਾਪਸੀ ਕਹਾਣੀ ਦਾ ਸਿਰਫ ਇਕ ਹੀ ਹਿੱਸਾ ਹੈ। ਹੁਣ ਤੱਕ ਕਾਫੀ ਯਹੂਦੀਆਂ ਦੇ ਦਿਲਾਂ ’ਚ ਸਾਡੇ ਪ੍ਰਭੂ ਦੇ ਪ੍ਰਤੀ ਨਫਰਤ ਭਰ ਚੁੱਕੀ ਸੀ, ਉਹ ਉਸ ’ਤੇ ਪਥਰਾਅ ਕਰਨਾ ਚਾਹੁੰਦੇ ਸਨ। ਉਹ ਉਸ ਨੂੰ ਕਾਫਰ ਸਾਬਤ ਕਰਨਾ ਚਾਹੁੰਦੇ ਸਨ ਕਿਉਂਕਿ ਪ੍ਰਭੂ ਯਿਸੂ ਨੇ ਯੇਰੂਸ਼ਲਮ ਦੇ ਦੂਜੇ ਦੌਰੇ ’ਤੇ ਆਪਣੀ ਖੁਦਾਈਅਤ ਨੂੰ ਪ੍ਰਗਟ ਕੀਤਾ ਸੀ। ਇਸ ਮੌਕੇ ਫਾਦਰ ਬੋਬੀਲੋਨ, ਸਿਸਟਰਆ ,ਬਾਊ ਯੂਨਸ, ਬਾਊ ਐਬਰਾਹਮ, ਬਾਊ ਵਿਕਟਰ, ਪ੍ਰਧਾਨ ਚਾਰਲਸ ਗਿੱਲ, ਸਕੱਤਰ ਨਸੀਮ ਸਿੱਧੂ, ਜਨਰਲ ਸਕੱਤਰ ਪ੍ਰੀਤਮ ਭੱਟੀ, ਖਜ਼ਾਨਚੀ, ਐਨਥੋਨੀ, ਮਿੰਟੂ ਥੋਮਸ, ਅਸ਼ੋਕ, ਜੋਸਫ ਅਤੇ ਵਿਸ਼ਵਾਸੀ ਸੰਗਤ ਨੇ ਬਾਣੀ ਦਾ ਆਨੰਦ ਮਾਣਿਆ। ਚਰਚ ’ਚ ਆਯੋਜਿਤ ਖਜੂਰੀ ਐਤਵਾਰ ਦੇ ਤਿਉਹਾਰ ’ਚ ਹਿੱਸਾ ਲੈਂਦੇ ਮਸੀਹ ਭਾਈਚਾਰੇ ਦੇ ਲੋਕ। (ਕੁਮਾਰ)
ਕੇਂਦਰੀ ਜੇਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
NEXT STORY