ਫਿਰੋਜ਼ਪੁਰ (ਆਹੂਜਾ)-ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਨ ਭਾਰਤੀ ਜਨਤਾ ਪਾਰਟੀ ਮੰਡਲ ਮੱਖੂ ਦੇ ਆਗੂਆਂ ਤੇ ਵਰਕਰਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮੇਂ ਹਾਜ਼ਰ ਆਗੂਆਂ ਤੇ ਵਰਕਰਾਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ ਗਏ। ਇਸ ਮੌਕੇ ਭਾਰਤੀ ਜਨਤਾ ਪਾਰਟੀ ਮੰਡਲ ਮੱਖੂ ਦੇ ਪ੍ਰਧਾਨ ਦਰਸ਼ਨ ਸਚਦੇਵਾ, ਜਨਰਲ ਸਕੱਤਰ ਡਾ. ਰਜੀਵ ਆਹੂਜਾ, ਗੁਰਜੀਤ ਸਿੰਘ ਪ੍ਰਧਾਨ ਕਿਸਾਨ ਮੋਰਚਾ, ਬਲਵੀਰ ਸਿੰਘ ਸਰਪੰਚ, ਦਵਿੰਦਰ ਸਿੰਘ ਝਾਮਕੇ, ਅਮਿਤ ਅਰੋਡ਼ਾ ਪ੍ਰਧਾਨ ਯੁਵਾ ਮੋਰਚਾ ਮੰਡਲ ਮੱਖੂ, ਰਾਜੇਸ਼ ਕੁਮਾਰ, ਰਣਧੀਰ ਸਿੰਘ, ਹਰਸ਼ਿਤ ਆਹੂਜਾ, ਹਰਕੀਰਤ ਸਿੰਘ ਆਦਿ ਹਾਜ਼ਰ ਸਨ। ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਉਂਦੇ ਹੋਏ ਭਾਜਪਾ ਆਗੂ। (ਆਹੂਜਾ)
ਮਸੀਹ ਭਾਈਚਾਰੇ ਨੇ ਖਜ਼ੂਰੀ ਐਤਵਾਰ ਦਾ ਤਿਉਹਾਰ ਮਨਾਇਆ
NEXT STORY