ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਬੀ. ਐੱਸ. ਐੱਫ. ਨੇ ਸ਼ੁੱਕਰਵਾਰ ਨੂੰ ਇਕ ਸ਼ੱਕੀ ਭਾਰਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜ਼ਿਲਾ ਮੁਰਾਦਾਬਾਦ (ਯੂ. ਪੀ.) ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਇਸ ਨੌਜਵਾਨ ਦਾ ਨਾਂ ਮੁਹੰਮਦ ਸ਼ਾਹਰੁਖ (21) ਪੁੱਤਰ ਮੁਹੰਮਦ ਅਬਦੁੱਲਾ ਹੈ ਅਤੇ ਇਹ ਬਿਲਾਰੀ ਪਿੰਡ ਦਾ ਰਹਿਣ ਵਾਲਾ ਹੈ। ਉਕਤ ਨੌਜਵਾਨ ਸਰਹੱਦੀ ਇਲਾਕੇ ਨੇੜੇ ਬੈੱਡਸ਼ੀਟਾਂ ਵੇਚਦੇ ਹੋਏ ਸ਼ੱਕੀ ਹਾਲਾਤ 'ਚ ਫੜ੍ਹਿਆ ਗਿਆ ਹੈ। ਤਲਾਸ਼ੀ ਦੌਰਾਨ ਉਕਤ ਨੌਜਵਾਨ ਤੋਂ ਪਾਕਿਸਤਾਨੀ ਮੋਬਾਇਲ ਬਰਾਮਦ ਹੋਇਆ ਹੈ, ਜਿਸ ਰਾਹੀਂ ਉਹ ਪਾਕਿਸਤਾਨੀ ਗਰੁੱਪਾਂ ਦੇ ਸੰਪਰਕ 'ਚ ਰਹਿੰਦਾ ਸੀ। ਇਸ ਨੌਜਵਾਨ ਦੇ 8 ਪਾਕਿਸਤਾਨੀ ਗਰੁੱਪਾਂ ਨਾਲ ਜੁੜੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਨੌਜਵਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਟੈਂਕਾਂ, ਜਹਾਜ਼ਾਂ ਦੀਆਂ ਆਵਾਜ਼ਾਂ ਕਾਰਨ ਸਹਿਮੇ ਲੋਕ, ਪਿੰਡ ਛੱਡਣ ਨੂੰ ਮਜ਼ਬੂਰ
NEXT STORY